ਟੈਗੋਰ ਸਕੂਲ ’ਚ ਬਸੰਤ ਦਾ ਤਿਉਹਾਰ ਮਨਾਇਆ
ਟੈਗੋਰ ਸਕੂਲ ’ਚ ਬਸੰਤ ਦਾ ਤਿਉਹਾਰ ਮਨਾਇਆ
Publish Date: Sun, 25 Jan 2026 06:24 PM (IST)
Updated Date: Mon, 26 Jan 2026 04:10 AM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ’ਚ ਬਸੰਤ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਕੂਲ ਦੀ ਡੀਨ ਵਿਨੋਦ ਸ਼ਸ਼ੀ ਜੈਨ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਦਿਆ ਦੀ ਦੇਵੀ ਮਾਤਾ ਸਰਸਵਤੀ ਜੀ ਦੀ ਪੂਜਾ ਕਰ ਕੇ ਕੀਤੀ ਗਈ। ਇਸ ਉਪਰੰਤ ਸੰਗੀਤ ਅਧਿਆਪਕ ਵੱਲੋਂ ਮਾਤਾ ਸਰਸਵਤੀ ਦੀ ਉਪਾਸਨਾ ’ਚ ਇਕ ਗੀਤ ਪੇਸ਼ ਕੀਤਾ ਗਿਆ। ਅਧਿਆਪਕ ਪੀਲੇ ਪਹਿਰਾਵਿਆਂ ’ਚ ਦਿਸੇ। ਸਭ ਨੇ ਪੀਲੇ ਚੌਲ ਤੇ ਲੱਡੂਆਂ ਦਾ ਆਨੰਦ ਮਾਣਿਆ। ਮੁੱਖ ਮਹਿਮਾਨ ਨੇ ਬਸੰਤ ਰੁੱਤ ਦੇ ਇਤਿਹਾਸ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਬਸੰਤ ਰੁੱਤ ਦੀ ਸਿੱਖਿਆ ਦੇ ਖੇਤਰ ’ਚ ਮਹੱਤਤਾ ਦੱਸਦੇ ਹੋਏ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਸੇਧ ਦੇਣ ਲਈ ਪ੍ਰੇਰਿਆ ਤੇ ਸਭ ਨੂੰ ਹਮੇਸ਼ਾ ਫੁੱਲਾਂ ਵਾਂਗ ਖਿੜੇ ਰਹਿਣ ਦੀ ਪ੍ਰੇਰਨਾ ਦਿੱਤੀ।