- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ ਪੂਰੇ ਜਾਹ-ਓ-ਜਲਾਲ ਨਾਲ ਸ਼ੁਰੂ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨੇੜਲੇ ਪਿੰਡ ਸੀਚੇਵਾਲ ਸਥਿਤ ਸੰਤ ਅਵਤਾਰ ਸਿੰਘ ਯਾਦਗਾਰੀ ਸਟੇਡੀਅਮ ਸੀਚੇਵਾਲ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਪੂਰੇ ਜਾਹ-ਓ-ਜਲਾਲ ਨਾਲ ਸ਼ਰੂ ਹੋਈਆਂ। ਇਸ ਮੌਕੇ ਤਿੰਨ ਸੌ ਤੋਂ ਵਧੇਰੇ ਖਿਡਾਰੀਆਂ ਵੱਲੋਂ ਜੌਹਰ ਵਿਖਾਏ ਗਏ। ਜਾਣਕਾਰੀ ਦਿੰਦਿਆ ਰਣਜੀਤ ਸਿੰਘ ਰਾਣਾ ਇੰਚਾਰਜ ਸਪੋਰਟਸ ਫੁਲਵਾੜੀ ਪਬਲਿਕ ਸਕੂਲ ਲੋਹੀਆਂ ਖ਼ਾਸ ਨੇ ਦੱਸਿਆ ਕਿ ਰਸਮੀ ਉਦਘਾਟਨ ਮੁੱਖ ਮਹਿਮਾਨ ਵਜੋਂ ਪਧਾਰੇ ਸੰਤ ਸੁਰਜੀਤ ਸਿੰਘ ਸ਼ੈਂਟੀ ਸੀਚੇਵਾਲ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਕਰ ਕੇ ਕੀਤਾ ਗਿਆ। ਅੰਡਰ 14 ਲੜਕਿਆਂ ਦੇ ਖੋ-ਖੋ ਮੁਕਾਬਲਿਆਂ ’ਚ ਅਕਾਲ ਗੈਲੈਕਸੀ ਕਾਨਵੈਂਟ ਸਕੂਲ ਸਿੱਧੂ ਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਦੂਜਾ ਸਥਾਨ ਸੰਤ ਅਵਤਾਰ ਸਿੰਘ ਯਾਦਗਾਰੀ ਸੀ ਸੈ ਸ ਸੀਚੇ ਵਾਲ ਤੇ ਤੀਜੇ ਸਥਾਨ ’ਤੇ ਸ ਹਾ ਸ ਨਵਾਂ ਪਿੰਡ ਖ਼ਾਲੇ ਵਾਲ ਰਿਹਾ। ਇਸੇ ਤਰ੍ਹਾਂ ਅੰਡਰ 17 ਲੜਕਿਆਂ ਦੇ ਖੋ-ਖੋ ਮੁਕਾਬਲਿਆਂ ’ਚ ਬਾਬੇ ਕੇ ਸੀ ਸੈ ਸ ਵਾੜਾ ਜੋਧ ਸਿੰਘ, ਦੂਜੇ ਸਥਾਨ ’ਤੇ ਸ ਸੀ ਸੈ ਸ ਗਿੱਦੜ ਪਿੰਡੀ, ਜਦਕਿ ਤੀਸਰੇ ਸਥਾਨ ਤੇ ਸ ਹਾ ਸ ਗੱਟਾ ਮੁੰਡੀ ਕਾਸੂ ਰਿਹਾ। ਅੰਡਰ 21 ਲੜਕਿਆਂ ਦੇ ਖੋ-ਖੋ ਮੁਕਾਬਲਿਆਂ ’ਚ ਫੁਲਵਾੜੀ ਪਬਲਿਕ ਸਕੂਲ ਲੋਹੀਆਂ ਖ਼ਾਸ ਪਹਿਲੇ, ਸੰ ਅ ਯਾ ਸੀ ਸੈ ਸ ਸੀਚੇ ਵਾਲ ਦੂਜੇ, ਸ ਸੀ ਸੈ ਸ ਗਿੱਦੜ ਪਿੰਡੀ ਤੀਸਰੇ ਸਥਾਨ ’ਤੇ ਰਿਹਾ। ਅੰਡਰ 21 ਲੜਕੀਆਂ ਖੋ-ਖੋ ਦੇ ਮੁਕਾਬਲਿਆਂ ’ਚ ਸੰ ਅ ਸੀ ਸੈ ਸ ਸੀਚੇ ਵਾਲ ਪਹਿਲੇ, ਸ ਸੀ ਸੈ ਸ ਲੋਹੀਆਂ ਖ਼ਾਸ ਦੂਜੇ ਤੇ ਸ ਸੀ ਸੈ ਸ ਗਿੱਦੜ ਪਿੰਡੀ ਤੀਸਰੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਅੰਡਰ 14 ਕਬੱਡੀ ਲੜਕਿਆਂ ਦੇ ਸਖ਼ਤ ਮੁਕਾਬਲਿਆਂ ’ਚ ਸ ਹ ਸ ਮੁੰਡੀ ਸ਼ਹਿਰੀਆਂ ਨੇ ਪਹਿਲਾ ਸਥਾਨ, ਸ ਅ ਯ ਸ ਸ ਸ ਸੀਚੇਵਾਲ ਵੱਲੋਂ ਦੂਜਾ ਸਥਾਨ ਤੇ ਸ ਹ ਸ ਮਾਣਕ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਬੱਡੀ ਅੰਡਰ 17 ’ਚ ਪਹਿਲਾ ਸਥਾਨ ਸ ਅ ਯ ਸੀ ਸੈ ਸ ਸੀਚੇਵਾਲ ਨੇ ਪਹਿਲਾ ਸਥਾਨ, ਸ ਹ ਸ ਮੁੰਡੀ ਸ਼ਹਿਰੀਆਂ ਨੇ ਦੂਜਾ ਤੇ ਸ ਹਾ ਸ ਨੱਲ੍ਹ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ। ਅੰਡਰ 21 ’ਚ ਪਹਿਲਾ ਸਥਾਨ ਸ ਅ ਯ ਸਸ ਸੀਚੇਵਾਲ ਨੇ ਪਹਿਲਾ, ਸ ਹ ਸ ਮੁੰਡੀ ਸ਼ਹਿਰੀਆਂ ਨੇ ਦੂਜਾ ਤੇ ਸ ਹਾ ਸ ਨੱਲ੍ਹ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ। ਖੋ-ਖੋ ਅੰਡਰ 14 ਸਾਲ ਲੜਕੀਆਂ ’ਚੋਂ ਸਅ ਯ ਸਸ ਸ ਸੀਚੇਵਾਲ ਨੇ ਪਹਿਲਾ, ਅਕਾਲ ਗੈਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਨੇ ਦੂਜਾ ਤੇ ਮੇਜਰ ਇੰਦਰ ਸਿੰਘ ਪਬਲਿਕ ਸਕੂਲ ਮੋਤੀਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਲੜਕੀਆਂ ਦੇ ਖੋ-ਖੋ ਮੁਕਾਬਲਿਆਂ ’ਚ ਸ ਅ ਯ ਸਸਸੀਚੇ ਵਾਲ ਨੇ ਪਹਿਲਾ, ਮੇਜਰ ਇੰਦਰ ਸਿੰਘ ਪਬਲਿਕ ਸਕੂਲ ਮੋਤੀਪੁਰ ਨੇ ਦੂਜਾ ਤੇ ਬਾਬੇ ਕੇ ਸੀ ਸੈ ਸ ਵਾੜਾ ਜੋਧ ਸਿੰਘ ਵੱਲੋਂ ਤੀਜਾ ਸਥਾਨ ਗ੍ਰਹਿਣ ਕੀਤਾ ਗਿਆ। ਇਸ ਮੌਕੇ ਸਤਪਾਲ ਸਿੰਘ ਪ੍ਰਿੰਸੀਪਲ ਸਸਸ ਸੀਚੇਵਾਲ, ਰਣਜੀਤ ਸਿੰਘ ਰਾਣਾ ਫੁਲਵਾੜੀ ਪਬਲਿਕ ਸਕੂਲ ਲੋਹੀਆਂ ਖ਼ਾਸ, ਗੁਰਪ੍ਰੀਤ ਸਿੰਘ ਕੋਚ ਸ ਹ ਸ ਮੁੰਡੀ ਸ਼ਹਿਰੀਆਂ, ਹਰਪਿੰਦਰ ਸਿੰਘ ਪੀਟੀਆਈ ਨੱਲ੍ਹ, ਅਮਨਦੀਪ ਸਿੰਘ ਪੀਟੀਆਈ ਮਾਣਕ, ਪ੍ਰਮਿੰਦਰ ਕੌਰ ਪੀਟੀਆਈ ਲੋਹੀਆਂ ਖ਼ਾਸ, ਕੁਲਦੀਪ ਕੌਰ ਪੀਟੀਆਈ ਗਿੱਦੜ ਪਿੰਡੀ, ਸੰਦੀਪ ਕੌਰ ਪੀਟੀਆਈ ਨਵਾਂ ਪਿੰਡ ਖ਼ਾਲੇਵਾਲ, ਮਨਦੀਪ ਕੌਰ ਮੋਤੀ ਪੁਰ, ਮਨਜੀਤ ਸਿੰਘ ਡੀਪੀਈ ਅਕਾਲ ਗੈਲੈਕਸੀ ਕਾਨਵੈਂਟ ਸਕੂਲ ਸਿੱਧੂ ਪੁਰ ਤੇ ਜਸਪਾਲ ਸਿੰਘ ਪੀਟੀਈ ਸੀਚੇ ਵਾਲ ਵੀ ਮੌਜੂਦ ਸਨ।