
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਲੰਧਰ ਪਬਲਿਕ ਸਕੂਲ ਕਮਲ ਵਿਹਾਰ ’ਚ ‘ਸਪੈਕਟ੍ਰਮ’ ਪ੍ਰਦਰਸ਼ਨੀ ਲਗਾਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ :
ਜਲੰਧਰ ਪਬਲਿਕ ਸਕੂਲ, ਕਮਲ ਵਿਹਾਰ ’ਚ ਵਿਦਿਆਰਥੀਆਂ ਦੀ ਰਚਨਾਤਮਕਤਾ ਤੇ ਪ੍ਰਤਿਭਾ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ‘ਸਪੈਕਟ੍ਰਮ’ ਪ੍ਰਦਰਸ਼ਨੀ ਕਰਵਾਈ। ਵਿਦਿਆਰਥੀਆਂ ਨੇ ਕਲਾਸ ਇੰਚਾਰਜਾਂ ਦੀ ਅਗਵਾਈ ਹੇਠ ਕਲਾਸਾਂ ਨੂੰ ਖੂਬਸੂਰਤੀ ਨਾਲ ਸਜਾਇਆ। ਪ੍ਰਦਰਸ਼ਨੀ ਦਾ ਮੁਲਾਂਕਣ ਕਰਨ ਲਈ ਐੱਲਪੀਯੂ ਦੇ ਪਲੇਸਮੈਂਟ ਇੰਚਾਰਜ ਵਰੁਣ ਤੇ ਸਹਾਇਕ ਪ੍ਰੋਫੈਸਰ ਸਮ੍ਰਿਤੀ ਵਿਸ਼ੇਸ਼ ਤੌਰ ’ਤੇ ਸਕੂਲ ਪਹੁੰਚੇ। ਪ੍ਰਦਰਸ਼ਨੀ ਦੇ ਨਤੀਜਿਆਂ ’ਚ ਯੂਕੇਜੀ ਨੇ ਪਹਿਲਾ, ਐੱਲਕੇਜੀ-ਬੀ ਨੇ ਦੂਜਾ ਤੇ ਐਲਕੇਜੀ-ਏ ਨੇ ਤੀਜਾ ਸਥਾਨ ਹਾਸਲ ਕੀਤਾ। ਛੇਵੀਂ ਤੋਂ ਅੱਠਵੀਂ ਕਲਾਸ ਵਰਗ ’ਚ ਸੱਤਵੀਂ ਕਲਾਸ ਪਹਿਲੇ, ਛੇਵੀਂ-ਬੀ ਦੂਜੇ ਤੇ ਛੇਵੀਂ-ਏ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਨੌਵੀਂ ਤੋਂ ਬਾਰ੍ਹਵੀਂ ਕਲਾਸ ਵਰਗ ’ਚ 9ਵੀਂ-ਬੀ ਨੇ ਪਹਿਲਾ, 12ਵੀਂ ਅਤੇ 11ਵੀਂ ਕਾਮਰਸ ਸਟ੍ਰੀਮ ਨੇ ਦੂਜਾ ਤੇ 11ਵੀਂ ਸਾਇੰਸ ਸਟ੍ਰੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਕਲਾਸ ਇੰਚਾਰਜਾਂ ਸਮੇਤ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਧਾਨ ਡਾ. ਸੋਨਿਤ ਅਗਰਵਾਲ, ਮੈਨੇਜਿੰਗ ਡਾਇਰੈਕਟਰ ਰੰਜਨਾ ਅਗਰਵਾਲ ਤੇ ਪ੍ਰਿੰਸੀਪਲ ਰਾਜੀਵ ਵਸ਼ਿਸ਼ਠ ਨੇ ਵਿਦਿਆਰਥੀਆਂ ਦੀ ਮਿਹਨਤ ਤੇ ਪ੍ਰਤਿਭਾ ਦੀ ਸ਼ਲਾਘਾ ਕੀਤੀ।