- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਪਬਲਿਕ ਸਕੂਲ ਵਿਖੇ ਸਾਲਾਨਾ ਜਲਸੇ 'ਚ ‘ਪੰਚਕ੍ਰਿਤੀ’ ਦੀ ਸ਼ਾਨਦਾਰ ਪੇਸ਼ਕਾਰੀ

-30 ਸਾਲਾਂ ਦੀ ਸ਼ਾਨਦਾਰ ਵਿਰਾਸਤ ਨੂੰ ਸਮਰਪਿਤ ਲੋਗੋ ਜਾਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਸੀਟੀ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ‘ਪੰਚਕ੍ਰਿਤੀ-ਜੀਵਨ ਦਾ ਸਾਰ’ ਬੜੇ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਕੁਦਰਤ ਦੇ ਪੰਜ ਮੂਲ ਤੱਤਾਂ ਧਰਤੀ, ਜਲ, ਹਵਾ, ਅੱਗ ਤੇ ਆਕਾਸ਼ 'ਤੇ ਆਧਾਰਿਤ ਇਸ ਵਿਸ਼ੇ ਰਾਹੀਂ ਕੁਦਰਤ ਤੇ ਮਨੁੱਖੀ ਜੀਵਨ ਦੇ ਆਪਸੀ ਸਬੰਧਾਂ ਦੇ ਨਾਲ-ਨਾਲ ਸੰਤੁਲਨ, ਏਕਤਾ ਤੇ ਸਦਭਾਵਨਾ ਦਾ ਸੁਨੇਹਾ ਦਿੱਤਾ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਜਲੰਧਰ ਨਗਰ ਨਿਗਮ ਦੇ ਮੇਅਰ ਵਨੀਤ ਧੀਰ ਆਪਣੀ ਧਰਮਪਤਨੀ ਸ਼ਵੇਤਾ ਧੀਰ ਸਮੇਤ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ’ਚ ਡਾ. ਸਤੀਸ਼ ਕੁਮਾਰ, ਚੀਫ਼ ਸਾਇੰਟਿਸਟ-ਜੀ, ਚੰਡੀਗੜ੍ਹ ਮੰਜੁਲ ਤੇ ਡਾ. ਗੁਰਿੰਦਰਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਜਲੰਧਰ ਹਾਜ਼ਰ ਰਹੇ। ਇਸ ਤੋਂ ਇਲਾਵਾ ਬਲਦੇਵ ਅਰੋੜਾ, ਕੈਪਟਨ ਜੋਤੀ ਨੈਨਵਾਲ (ਭਾਰਤੀ ਫ਼ੌਜ ਅਧਿਕਾਰੀ ਤੇ ਵੀਰ ਨਾਰੀ), ਸੁਖਜਿੰਦਰ (ਸਾਬਕਾ ਵਾਈਸ ਪ੍ਰਿੰਸੀਪਲ, ਸੀਟੀ ਪਬਲਿਕ ਸਕੂਲ) ਤੇ ਮੋਨਿਕਾ ਅਗਰਵਾਲ (ਸਾਬਕਾ ਫੈਕਲਟੀ ਮੈਂਬਰ, ਸੀਟੀ ਪਬਲਿਕ ਸਕੂਲ) ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਲੱਕੀ ਡਰਾਅ ਰਾਹੀਂ ਚੁਣੇ ਗਏ ਮਾਪੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦਾ ਹਿੱਸਾ ਬਣੇ।
ਇਸ ਮੌਕੇ ਪ੍ਰਿੰਸੀਪਲ ਮਨੀਸ਼ਾ ਬਸਨੇਟ ਨੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸਕੂਲ ਦੀਆਂ ਵਿੱਦਿਅਕ, ਸਹਿ-ਪਾਠਕ੍ਰਮ ਤੇ ਖੇਡਾਂ ਦੇ ਖੇਤਰ ’ਚ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਦਰਾਂ-ਕੀਮਤਾਂ 'ਤੇ ਆਧਾਰਿਤ ਸਰਵਪੱਖੀ ਸਿੱਖਿਆ ਹੀ ਸਿਰਜਣਾਤਮਕ ਤੇ ਜ਼ਿੰਮੇਵਾਰ ਨਾਗਰਿਕਾਂ ਦੀ ਸਿਰਜਣਾ ਦਾ ਆਧਾਰ ਹੈ। ਪ੍ਰੋਗਰਾਮ ਦੀ ਸ਼ੁਰੂਆਤ ‘ਯੋਗਨਾਟਯਮ’ ਨਾਲ ਹੋਈ। ਇਸ ਤੋਂ ਬਾਅਦ ‘ਬ੍ਰੀਜ਼ ਆਫ਼ ਲਾਈਫ’ (ਹਵਾ), ‘ਵੇਵਜ਼ ਆਫ਼ ਹਾਰਮਨੀ’ (ਜਲ), ‘ਫਲੇਮ ਆਫ਼ ਗ੍ਰੇਸ’ (ਅੱਗ), ‘ਪਲੈਨੇਟ ਪੈਂਡੇਮੋਨੀਅਮ’ (ਆਕਾਸ਼) ਤੇ ‘ਅਰਥ ਬੀਟ’ (ਧਰਤੀ) ਵਰਗੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਖ਼ਾਸ ਰੰਗ ਬਖ਼ਸ਼ਿਆ। ਮਾਡਲਿੰਗ ਸ਼ੋਅ, ਆਰਕੈਸਟਰਾ ਤੇ ਜੋਸ਼ੀਲੇ ਭੰਗੜੇ ਨੇ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ। ਅੰਤ ’ਚ ਪੰਜਾਂ ਤੱਤਾਂ ਨੂੰ ਇੱਕ ਮੰਚ 'ਤੇ ਦਰਸਾਉਂਦੀ ਸ਼ਾਨਦਾਰ ਫਿਨਾਲੇ ਪੇਸ਼ਕਾਰੀ ਨਾਲ ਸਮਾਗਮ ਸੰਪੰਨ ਹੋਇਆ। ਇਨਾਮ ਵੰਡ ਸਮਾਰੋਹ ਦੌਰਾਨ ਅਕਾਦਮਿਕ ਉੱਤਮਤਾ ਪੁਰਸਕਾਰ, ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਬੋਰਡ ਟਾਪਰਾਂ, ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੇ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਪ੍ਰਤਿਭਾਵਾਂ ਨੂੰ ਸਨਮਾਨਿਤ ਕੀਤਾ ਗਿਆ।
ਨਿਯਮਿਤਤਾ ਤੇ ਸਮੇਂ ਦੀ ਪਾਬੰਦੀ ਲਈ ਰਾਧਿਕਾ ਤੇ ਵਿਵੇਕ ਨੂੰ ‘ਮੋਸਟ ਰੈਗੂਲਰ ਟੀਚਰ’ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਮੌਕੇ ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਕੋ-ਚੇਅਰਪਰਸਨ ਪਰਮਿੰਦਰ ਕੌਰ ਚੰਨੀ, ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਜੁਆਇੰਟ ਮੈਨੇਜਿੰਗ ਡਾਇਰੈਕਟਰ ਤਨਿਕਾ ਚੰਨੀ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਕੋ-ਵਾਈਸ ਚੇਅਰਪਰਸਨ ਐਡਵੋਕੇਟ ਮਨਜਿੰਦਰ ਕੌਰ, ਐਗਜ਼ੀਕਿਊਟਿਵ ਡਾਇਰੈਕਟਰ ਡਾ. ਨਿਤਿਨ ਟੰਡਨ, ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ (ਸੀਟੀ ਮਕਸੂਦਾਂ ਨੌਰਥ ਕੈਂਪਸ), ਕੈਂਪਸ ਡਾਇਰੈਕਟਰ ਡਾ. ਜਯਾਸ਼ਿਸ਼ ਸੇਠੀ (ਸੀਟੀ ਸ਼ਾਹਪੁਰ ਕੈਂਪਸ), ਪ੍ਰਿੰਸੀਪਲ ਆਰਤੀ ਜਸਵਾਲ (ਸੀਟੀ ਵਰਲਡ ਸਕੂਲ), ਪ੍ਰਿੰਸੀਪਲ ਸੁਸ਼੍ਰੀ ਮਨੀਸ਼ਾ ਬਸਨੇਟ (ਸੀਟੀ ਪਬਲਿਕ ਸਕੂਲ) ਤੇ ਕਿੰਡਰਗਾਰਟਨ ਕੋਆਰਡੀਨੇਟਰ ਸੁਮਨ ਭੱਲਾ ਮੌਜੂਦ ਰਹੇ।