- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਐੱਮਵੀ ’ਚ ਸ਼ਾਨਦਾਰ ਡਾਂਡੀਆ ਨਾਈਟ ਦਾ ਆਯੋਜਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾਵਿਦਿਆਲਾ ਦੇ ਹਾਸਟਲ ’ਚ ਸ਼ਾਨਦਾਰ ਤੇ ਰੰਗਾਰੰਗ ‘ਡਾਂਡੀਆ ਨਾਈਟ’ ਕਰਵਾਈ ਗਈ। ਭਾਰਤ ਦੇ ਅਮੀਰ ਸੱਭਿਆਚਾਰਕ ਵਿਰਸੇ ਦਾ ਜਸ਼ਨ ਮਨਾਉਣ ਲਈ ਪਰੰਪਰਾਗਤ ਪੁਸ਼ਾਕਾਂ ’ਚ ਇਕੱਠੀਆਂ ਹੋਈਆਂ। ਵਿਦਿਆਰਥਣਾਂ ਨੇ ਆਪਣਾ ਮੰਨ ਪ੍ਰਚਾਵਾਂ ਕੀਤਾ। ਇਸ ਮੌਕੇ ਕੇਐੱਮਵੀ ਦੀ ਨਿਦੇਸ਼ਕ ਡਾ. ਅਤਿਮਾ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਸੱਭਿਆਚਾਰਕ ਸੰਧਿਆ ਦੀ ਸ਼ੁਰੂਆਤ ਹਾਸਟਲ ਦੀਆਂ ਵਿਦਿਆਰਥਣਾਂ ਦੁਆਰ ਤਿਆਰ ਕੀਤੀਆਂ ਗਈਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਲੜੀ ਨਾਲ ਇਕ ਖੁਸ਼ਗਵਾਰ ਮਾਹੌਲ ’ਚ ਹੋਈ। ਬਹੁਪ੍ਰਤਿਭਾਸ਼ਾਲੀ ਵਿਦਿਆਰਥਣਾਂ ਨੇ ਆਪਣੀ ਕਲਾਤਮਕ ਪ੍ਰਤਿਭਾ ਨਾਲ ਪੂਰੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਮੰਚ ਸੰਚਾਲਨ ਨਿਧੀ ਸ਼ਰਮਾ ਤੇ ਰਿਆ ਸ਼ਰਮਾ ਦੁਆਰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਹੁਨੂੰਮਾਨ ਚਾਲੀਸਾ ਪਾਠ ਦੇ ਨਾਲ ਸਮਾਪਤੀ ਹੋਈ। ਮੁੱਖ ਮਹਿਮਾਨ ਡਾ. ਅਤਿਮਾ ਸ਼ਰਮਾ ਨੇ ਸਾਰੀਆਂ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਵੰਡੇ ਤੇ ਉਨ੍ਹਾਂ ਦੇ ਸਮਰਪਣ, ਰਚਨਾਤਮਕਤਾ ਤੇ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦਾ ਉਤਸ਼ਾਹ ਵਧਾਇਆ। ਇਸ ਮੌਕੇ ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਨੀਰਜ ਸ਼ਰਮਾ ਤੇ ਡਾ. ਸੰਦੀਪ ਗਿੱਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।