- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਾਈ ਜੀਵਨ ਸਿੰਘ, ਭਾਈ ਜੈਤਾ ਜੀ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼ ਦੀਵਾਨ ਸਜਾਏ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਭਾਈ ਜੀਵਨ ਸਿੰਘ, ਭਾਈ ਜੈਤਾ ਜੀ, ਦੀ ਦਾ 365 ਵਾ ਜਨਮ ਦਿਹਾੜਾ ਸ਼ਹੀਦ ਬਾਬਾ ਸੰਗਤ ਸਿੰਘ ਟਰੱਸਟ ਗੁਲਾਬ ਦੇਵੀ ਰੋਡ ਵਿਖੇ ਗੁਰਦੁਆਰਾ ਪ੍ਰਬੰਕ ਕਮੇਟੀ ਵੱਲੋ ਮਨਾਇਆ ਗਿਆ। ਪ੍ਰਬੰਧਕਾਂ ਨੇ ਬੂਟਾ ਸਿੰਘ ਪੰਡੋਰੀ ਵੱਲੋਂ ਲਿਖਤ ਰੰਗਰੇਟਾ ਸੰਸਾਰ ਦਾ ਐਡੀਸ਼ਨ ਜਾਰੀ ਕੀਤਾ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ। ਇਸ ਮੌਕੇ ਬੂਟਾ ਸਿੰਘ ਪੰਡੋਰੀ ਤੇ ਸਿੱਖ ਤਾਲਮੇਲ ਕਮੇਟੀ ਦੇ ਹਰਪ੍ਰੀਤ ਸਿੰਘ ਨੇ ਬਾਬਾ ਜੀਵਨ ਸਿੰਘ ਜੀ ਦੀ ਗੁਰੂ ਘਰ ਨੂੰ ਸਮਰਪਿਤ ਉਨ੍ਹਾਂ ਦੇ ਲਾਸਾਨੀ ਜੀਵਨ ਬਾਰੇ ਜਾਣਕਾਰੀ ਦਿੱਤੀ। ਗੁਰੂ ਘਰ ਦੇ ਮੁੱਖ ਸੇਵਾਦਾਰ ਡਾਕਟਰ ਦਵਿੰਦਰ ਸਿੰਘ ਨੇ ਗੁਰੂ ਘਰ ’ਚ ਚਲ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ। ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਗਿੱਲ ਅਜੀਤ ਸਿੰਘ ਸ਼ੇਰਗਿੱਲ, ਬਲਦੇਵ ਸਿੰਘ ਅਣਖੀ, ਗੁਰਬਚਨ ਸਿੰਘ ਬੱਲ, ਮਨਜੀਤ ਸਿੰਘ ਅਵਾਦਾਣ, ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਹਰਦੇਵ ਸਿੰਘ ਸਹੋਤਾ, ਵਿਜੈ ਸਹੋਤਾ, ਰਾਮ ਸਿੰਘ, ਮਨਬੀਰ ਸਿੰਘ, ਰਾਮ ਸਿੰਘ ਆਦਿ ਸੰਗਤਾਂ ਹਾਜ਼ਰ ਸਨ।