- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸਿੱਖੀ ਦੀ ਫੁਲਵਾੜੀ ਨੂੰ ਹਰਾ ਭਰਾ ਰੱਖਣ ਲਈ ਸਮੇਂ ਸਮੇਂ ’ਤੇ ਵਿਸ਼ੇਸ਼ ਉੱਦਮ ਉਪਰਾਲੇ ਕਰਨ ਦੀ ਲੋੜ ਹੈ। ਇਹ ਵਿਚਾਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਗੁਰਮਤਿ ਸਿੱਖਿਆ ਸਭਾ ਵੱਲੋਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਰਾਤ ਦੇ ਦੀਵਾਨ ਵਿਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ 8 ਸਾਲ ਪਹਿਲਾਂ ਅਕਤੂਬਰ 2018 ਨੂੰ ਗੁਰਦੁਆਰਾ ਸਾਹਿਬ ਵੱਲੋਂ ਗੁਰਮਤਿ ਸਿਖਿਆ ਸਭਾ ਹੋਂਦ ’ਚ ਲਿਆਂਦੀ ਗਈ ਸੀ। ਇਸ ’ਚ ਵਿਸ਼ੇਸ਼ ਸਹਿਯੋਗ ਕਨਵੀਨਰ ਅਕਾਲੀ ਰਛਪਾਲ ਸਿੰਘ, ਗੁਰੂ ਘਰ ਦੇ ਸਾਬਕਾ ਮੁੱਖ ਵਜ਼ੀਰ ਗਿਆਨੀ ਜਗਸੀਰ ਸਿੰਘ, ਜਸਮੀਤ ਸਿੰਘ ਸੀਏ, ਭਾਈ ਰਵਿੰਦਰ ਸਿੰਘ ਕੀਰਤਨ ਸਿਖਲਾਈ ਉਸਤਾਦ, ਭਾਈ ਗੁਰਵਿੰਦਰ ਸਿੰਘ ਤਬਲਾ ਵਾਦਕ, ਗਿਆਨੀ ਤਰਸੇਮ, ਭਾਈ ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਸ਼ੈਲਿੰਦਰ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਜਿਹੜੇ ਬੱਚਿਆਂ ਨੇ ਕੀਰਤਨ ਦੀ ਸਿਖਲਾਈ ’ਚ ਨਿਪੁੰਨਤਾ ਹਾਸਲ ਕੀਤੀ ਉਨ੍ਹਾਂ ਵੱਲੋਂ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ। ਤਕਰੀਬਨ 12 ਤੋਂ ਵੱਧ ਬਾਲ ਰੂਪੀ ਜੱਥਿਆਂ ਨੇ ਹਾਜ਼ਰੀ ਲਗਵਾਈ। ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਕਿਹਾ ਕਿ ਅੱਜ ਲੋੜ ਹੈ ਆਪਣੇ ਬੱਚਿਆਂ ਨੂੰ ਧਾਰਮਿਕ ਵਿਰਸੇ ਨਾਲ ਜੋੜਨ ਦੀ। ਇਸ ਦੌਰਾਨ ਜਲੰਧਰ ਸ਼ਹਿਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਤੇ ਵਰਿੰਦਰਾ ਟੂਲਜ਼ ਜਲੰਧਰ ਦੇ ਮੈਨੇਜਿੰਗ ਡਾਇਰੈਕਟਰ ਸਰਬਜੀਤ ਸਿੰਘ ਕਾਲੜਾ ਨੇ ਸਿਖਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕਿਰਪਾਲ ਤੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਜੋਗਿੰਦਰ ਸਿੰਘ ਬਵੇਜਾ, ਗੁਰਚਰਨ ਸਿੰਘ ਤੇ ਹੋਰ ਸਨਮਾਨਿਤ ਸ਼ਖ਼ਸੀਅਤਾਂ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ।