- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਦੀ ਦੇ ਜਨਮਦਿਨ ਮੌਕੇ ਸੰਤ ਨਿਰੰਜਨ ਦਾਸ ਵੱਲੋਂ ਵਿਸ਼ੇਸ਼ ਅਰਦਾਸ

-ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਵਾ ਕੇ ਚੰਗੀ ਸਿਹਤ ਤੇ ਲੰਬੀ ਉਮਰ ਲਈ ਕੀਤੀ ਕਾਮਨਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਗਵਾਨ ਸਤਿਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸ਼੍ਰੀ ਗੋਵਰਧਨਪੁਰ, ਬਨਾਰਸ ਅਤੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਪਦਮਸ਼੍ਰੀ 108 ਸੰਤ ਨਿਰੰਜਨ ਦਾਸ ਜੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਡੇਰਾ ਸੱਚਖੰਡ ਬੱਲਾਂ ਵਿਖੇ ਵਿਸ਼ੇਸ਼ ਅਰਦਾਸ ਕਰਵਾਈ ਗਈ। ਇਸ ਮੌਕੇ ਸੰਤ ਨਿਰੰਜਨ ਦਾਸ ਜੀ ਨੇ ਡੇਰਾ ਸੱਚਖੰਡ ਬੱਲਾਂ ਵੱਲੋਂ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਵਾਈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਗੀ ਸਿਹਤ, ਲੰਬੀ ਉਮਰ ਤੇ ਦੇਸ਼ ਸੇਵਾ ਲਈ ਵਿਸ਼ੇਸ਼ ਅਰਦਾਸ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਦੀ ਸਿਹਤਮੰਦ ਤੇ ਲੰਬੀ ਉਮਰ ਦੀ ਕਾਮਨਾ ਕੀਤੀ। ਹਾਜ਼ਰ ਸੰਗਤ ਨੇ ਅਰਦਾਸ ’ਚ ਸ਼ਾਮਲ ਹੋ ਕੇ ਪ੍ਰਧਾਨ ਮੰਤਰੀ ਦੀ ਚੰਗੀ ਸਿਹਤ ਤੇ ਦੇਸ਼ ਸੇਵਾ ’ਚ ਨਿਰੰਤਰ ਯੋਗਦਾਨ ਲਈ ਮੰਗਲ ਕਾਮਨਾਵਾਂ ਕੀਤੀਆਂ। ਇਸ ਮੌਕੇ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਕਲੇਰ, ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਪ੍ਰਸਿੱਧ ਕਾਰੋਬਾਰੀ ਗੌਤਮ ਕੁਕਰੇਜਾ, ਭਾਜਪਾ ਆਗੂ ਦੀਪਕ ਤੇਲੂ, ਲਲਿਤ ਬੱਬੂ, ਹਿਮਾਂਸ਼ੂ ਸ਼ਰਮਾ, ਗੌਰਵ ਰਾਏ, ਚਿਰਾਗ, ਨੀਰਜ ਕੁਮਾਰ ਤੇ ਅਨੁਜ ਸ਼ਾਰਦਾ ਆਦਿ ਮੌਜੂਦ ਸਨ। ਹਾਜ਼ਰ ਆਗੂਆਂ ਤੇ ਸੰਗਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਅਰਦਾਸ ਉਪਰੰਤ ਸੰਤ ਨਿਰੰਜਨ ਦਾਸ ਜੀ ਵੱਲੋਂ ਤਿਆਰ ਕਰਵਾਈ ਕੜਾਹ ਪ੍ਰਸਾਦ ਦੀ ਦੇਗ ਸੰਗਤ ਤੇ ਹਾਜ਼ਰ ਸ਼ਖਸੀਅਤਾਂ ’ਚ ਵਰਤਾਈ ਗਈ।