ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ ਭਲਕੇ
ਗੁਰੂ ਤੇਗ ਬਹਾਦਰ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ
Publish Date: Sun, 05 Apr 2026 06:54 PM (IST)
Updated Date: Mon, 06 Apr 2026 04:08 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ 7 ਅਪ੍ਰੈਲ ਨੂੰ ਹਰਦੀਪ ਸਿੰਘ ਗੋਲਡੀ ਪ੍ਰਧਾਨ ਸਿੱਖਜ਼ ਆਫ਼ ਅਮਰੀਕਾ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਸ਼ਾਮ 7 ਤੋਂ ਰਾਤ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਰਫੀ ਰਛਪਾਲ ਸਿੰਘ ਪਾਲ, ਡਾ. ਹਰੀ ਸਿੰਘ ਜਾਚਕ, ਬੀਬੀ ਅਮਿੰਦਰਪ੍ਰੀਤ ਕੌਰ, ਦਲਬੀਰ ਸਿੰਘ ਰਿਆੜ ਤੇ ਸ਼ੁਕਰਗੁਜ਼ਾਰ ਸਿੰਘ ਹਾਜ਼ਰੀ ਭਰਨਗੇ।