- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਘਰਾਂ ਦੀ ਸੁਰੱਖਿਆ ਦੇ ਵਿਸੇਸ ਉਪਰਾਲੇ ਕੀਤੇ ਜਾਣ- ਚੱਢਾ,ਨੀਟੂ,

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਗੁਰਦੁਆਰਾ ਆਲਮਗੀਰ ਲੁਧਿਆਣਾ ਵਿਖੇ ਕੁਝ ਪਰਵਾਸੀਆਂ ਵੱਲੋ ਬਿਨਾ ਕਿਸੇ ਕਾਰਨ ਕੀਤੀ ਪੱਥਰਬਾਜੀ ਦੀ ਸਿੱਖ ਤਾਲਮੇਲ ਕਮੇਟੀ ਵਲੋਂ ਜ਼ੋਰਦਾਰ ਨਿੰਦਾ ਕੀਤੀ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਗੁਰੂ ਘਰ ਸਾਰੀ ਮਨੁੱਖਤਾ ਲਈ ਸਾਂਝੇ ਹਨ ਪਰ ਗੁਰੂ ਘਰਾਂ ਦੀ ਮਰਿਯਾਦਾ ਸੱਭ ਤੋਂ ਉਪਰ ਹੈ ਕਿਸੇ ਨੂੰ ਵੀ ਸਿੱਖੀ ਸਿਧਾਂਤਾ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਕਤ ਆਗੂਆ ਨੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਸ਼ਰਾਰਤੀ ਅਨਸਰਾਂ ਤੇ ਨਜ਼ਰ ਬਣਾਕੇ ਰੱਖੀ ਜਾਵੇ। ਗੁਰੂ ਘਰਾਂ ਦੇ ਸੇਵਾਦਾਰਾਂ ਨੂੰ ਹਰ ਸਮੇਂ ਚੌਕੱਨੇ ਰੱਖਿਆ ਜਾਵੇ। ਗਰੀਬ ਤੇ ਲੋੜਵੰਦ ਸਿੱਖਾਂ ਲਈ ਗੁਰੂ ਘਰਾਂ ਵਿੱਚ ਵਿਸੇਸ ਪ੍ਰਬੰਧ ਕੀਤੇ ਜਾਣ। ਗੁਰੂ ਘਰਾਂ ਵਿੱਚ ਜੇਕਰ ਪਰਵਾਸੀ ਲੰਗਰ ਛੱਕਦੇ ਹਨ ਤਾਂ ਉਨ੍ਹਾਂ ਦੀ ਚੈਕਿੰਗ ਜ਼ਰੂਰ ਕੀਤੀ ਜਾਵੇ। ਕਿਸੇ ਵੀ ਸ਼ੱਕੀ ਵਿਅਕਤੀ ਨੂੰ ਗੁਰੂ ਘਰ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਵੇ। ਜੇ ਕੋਈ ਹਮਲਾਵਰ ਬਣਕੇ ਆਏ ਤਾਂ ਇਸਦਾ ਜਵਾਬ ਉਸੇ ਭਾਸ਼ਾ ਵਿਚ ਦੇਣਾ ਹੈ।