ਜੂਨੀਅਰ ਸਹਾਇਕ ਅਜੈ ਕੁਮਾਰ ਨੂੰ ਸੇਵਾ-ਮੁਕਤੀ ’ਤੇ ਕੀਤਾ ਸਨਮਾਨਿਤ ਜੂਨੀਅਰ ਸਹਾਇਕ ਅਜੈ ਕੁਮਾਰ ਦੀ ਸੇਵਾ-ਮੁਕਤੀ 'ਤੇ ਦਰਜਾਚਾਰ ਕਰਮਚਾਰੀ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਸੰਨਮਾਨ
Publish Date: Sun, 01 Nov 2026 08:18 PM (IST)
Updated Date: Sun, 01 Nov 2026 08:20 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਭਾਰਗੋ ਕੈਂਪ ਜਲੰਧਰ ’ਚ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਜੂਨੀਅਰ ਸਹਾਇਕ ਅਜੈ ਕੁਮਾਰ ਦੀ ਸੇਵਾ ਮੁਕਤੀ ਦੇ ਸਬੰਧ ’ਚ ਕਰਵਾਇਆ ਗਿਆ। ਇਸ ਖ਼ਾਸ ਮੌਕੇ ’ਤੇ ਦਰਜਾਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ, ਸਕੱਤਰ ਵਿਕਾਸ ਤੇ ਜ਼ਿਲ੍ਹਾ ਕੈਸ਼ੀਅਰ ਧਰਮਵੀਰ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦਿਆਂ ਅਜੈ ਕੁਮਾਰ ਨੂੰ ਉਨਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਨੂੰ ਮੁੱਖ ਰੱਖਦਿਆਂ ਯੂਨੀਅਨ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਯੂਨੀਅਨ ਦੇ ਆਗੂਆਂ ਨੇ ਅਜੈ ਕੁਮਾਰ ਦੇ ਕਾਰਜਕਾਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨਾਂ ਨੇ ਹਮੇਸ਼ਾ ਆਪਣੀ ਡਿਊਟੀ ਪੂਰੀ ਤੰਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ ਹੈ, ਜੋ ਕਿ ਸਭ ਲਈ ਪ੍ਰੇਰਨਾਦਾਇਕ ਹੈ। ਹਾਜ਼ਰ ਸਾਥੀਆਂ ਵੱਲੋਂ ਉਨਾਂ ਦੇ ਚੰਗੀ ਸਿਹਤਯਾਬੀ ਤੇ ਸੁਖਾਵੇਂ ਭਵਿੱਖ ਲਈ ਦੁਆਵਾਂ ਦਿੱਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਥੇਬੰਦੀ ਤੋਂ ਨੀਰਜ ਕੁਮਾਰ, ਮੁੱਖ ਸਲਾਹਕਾਰ ਸੁਰਿੰਦਰ ਕੁਮਾਰ, ਆਸ਼ੂ ਮੱਟੂ, ਲਵਪ੍ਰੀਤ, ਰਕੇਸ਼ ਕੁਮਾਰ, ਅਮਿਤ ਕੁਮਾਰ, ਸੰਦੀਪ ਕੁਮਾਰ, ਸਲੀਮ, ਸਵੀਟੀ, ਸੰਜੀਵ ਖੰਨਾ ਸਮੇਤ ਹੋਰ ਕਈ ਸਾਥੀ ਵੀ ਮੌਜੂਦ ਸਨ। ਸਾਰੇ ਹਾਜ਼ਰ ਮੈਂਬਰਾਂ ਨੇ ਅਜੈ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਤੇ ਨਵੀਂ ਪਾਰੀ ਦੀ ਸ਼ੁਰੂਆਤ ’ਤੇ ਮੁਬਾਰਕਬਾਦ ਦਿੱਤੀ। ਅੰਤ ’ਚ ਅਜੈ ਕੁਮਾਰ ਨੇ ਇਸ ਮਾਣ-ਸਨਮਾਨ ਲਈ ਸਮੁੱਚੀ ਯੂਨੀਅਨ ਤੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ।