ਅਦਾਲਤੀ ਕੰਪਲੈਕਸ ’ਚ ਲਾਈ ਵਿਸ਼ੇਸ਼ ਪ੍ਰਦਰਸ਼ਨੀ ਅਦਾਲਤੀ ਕੰਪਲੈਕਸ ’ਚ ਸਜਾਵਟ ਵਾਲੀਆਂ ਵਸਤੂਆਂ ਦੀ ਲਗਾਈ ਗਈ ਵਿਸ਼ੇਸ਼ ਪ੍ਰਦਰਸ਼ਨੀ
Publish Date: Fri, 06 Nov 2026 06:52 PM (IST)
Updated Date: Fri, 06 Nov 2026 06:53 PM (IST)
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ ਦੀਵਾਲੀ ਦੇ ਖ਼ਾਸ ਤੇ ਸ਼ੁੱਭ ਮੌਕੇ ’ਤੇ ਆਬਜ਼ਰਵੇਸ਼ਨ ਹੋਮ ਫ਼ਾਰ ਗਰਲਜ਼ ਤੇ ਚਿਲਡਰਨ ਹੋਮ ਫ਼ਾਰ ਗਰਲਜ਼, ਗਾਂਧੀ ਵਿਨੀਤਾ ਆਸ਼ਰਮ, ਜਲੰਧਰ ਵੱਲੋਂ ਸਜਾਵਟ ਵਾਲੀਆਂ ਵਸਤੂਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ, ਜਿਸ ’ਚ ਉੱਥੇ ਰਹਿਣ ਵਾਲੀਆਂ ਪ੍ਰਤਿਭਾਸ਼ਾਲੀ ਲੜਕੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਸੁੰਦਰ ਹੱਥ-ਕਲਾ ਵਸਤੂਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰੋਗਰਾਮ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਪ੍ਰਿਆ ਸੂਦ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਸੁਚੱਜੀ ਅਗਵਾਈ ਹੇਠ ਕਰਵਾਇਆ ਗਿਆ ਸੀ। ਇਸ ਪ੍ਰਦਰਸ਼ਨੀ ’ਚ ਪ੍ਰਿਆ ਸੂਦ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਡੀਐੱਲਐੱਸਏ ਦੇ ਨਾਲ-ਨਾਲ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪੀਐੱਸ ਰਾਏ, ਜਗਮੋਹਨ ਸਿੰਘ ਸੰਘੇ, ਜਸਵਿੰਦਰ ਸਿੰਘ, ਦੀਪਤੀ ਗੁਪਤਾ, ਅਰਚਨਾ ਕੰਬੋਜ ਤੇ ਵਿਸ਼ੇਸ਼ ਕੰਬੋਜ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਹਰਪ੍ਰੀਤ ਕੌਰ, ਸੀਨੀਅਰ ਡਿਵੀਜ਼ਨ ਸਿਵਲ ਜੱਜ, ਜਲੰਧਰ ਤੇ ਰਾਹੁਲ ਕੁਮਾਰ, ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਜਲੰਧਰ ਵੀ ਮੌਜੂਦ ਸਨ। ਨਿਆਇਕ ਅਧਿਕਾਰੀਆਂ ਨੇ ਸਟਾਲ ਦਾ ਦੌਰਾ ਕੀਤਾ, ਤਿਉਹਾਰਾਂ ਲਈ ਸਜਾਵਟੀ ਵਸਤੂਆਂ ਖਰੀਦੀਆਂ ਤੇ ਬੱਚਿਆਂ ਦੀ ਸ਼ਾਨਦਾਰ ਰਚਨਾਤਮਿਕਤਾ, ਮਿਹਨਤ ਤੇ ਕਲਾਤਮਕ ਯਤਨਾਂ ਦੀ ਪੂਰੇ ਦਿਲ ਨਾਲ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਜਲੰਧਰ ਦੇ ਸੀਨੀਅਰ ਸਹਾਇਕ ਜਗਨ ਨਾਥ ਵੀ ਹਾਜ਼ਰ ਸਨ।