ਭੈਣਾਂ ਦਾ ਸਤਿਕਾਰ ਤੇ ਪਿਆਰ ਹੀ ਅਸਲ ਤਾਕਤ : ਟੀਨੂੰ ਮਹਿਲਾ ਸਖੀਆਂ ਲਈ ਆਦਮਪੁਰ ਵਿਖੇ ਵਿਸ਼ੇਸ਼ ਸਮਾਗਮ, ਪਵਨ ਟੀਨੂੰ ਨੇ ਦਿੱਤੀਆਂ ਰੱਖੜੀ ਦੀਆਂ ਵਧਾਈਆਂ
Publish Date: Wed, 02 Sep 2026 06:20 PM (IST)
Updated Date: Wed, 02 Sep 2026 06:22 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਆਦਮਪੁਰ ਵਿਖੇ ਮਹਿਲਾ ਸਖੀਆਂ ਤੇ ਭੈਣਾਂ ਲਈ ਵਿਸ਼ੇਸ਼ ਰੰਗਾਰੰਗ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਮਹਿਲਾ ਸਖੀਆਂ ਵੱਲੋਂ ਪੰਜਾਬੀ ਲੋਕ ਨਾਚ ਤੇ ਗਿੱਧੇ ਦੀਆਂ ਪੇਸ਼ਕਾਰੀਆਂ ਕਰਕੇ ਖੂਬ ਰੌਣਕਾਂ ਲਗਾਈਆਂ ਗਈਆਂ। ਇਸ ਮੌਕੇ ਪਵਨ ਕੁਮਾਰ ਟੀਨੂੰ ਨੇ ਸਮੂਹ ਮਹਿਲਾ ਸਖੀਆਂ ਤੇ ਭੈਣਾਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਸਮਾਗਮ ਦੇ ਅੰਤ ’ਚ ਉਨ੍ਹਾਂ ਵੱਲੋਂ ਪਹੁੰਚੀਆਂ ਮਹਿਲਾ ਸਖੀਆਂ ਤੇ ਭੈਣਾਂ ਦਾ ਮਾਨ-ਸਨਮਾਨ ਵੀ ਕੀਤਾ ਗਿਆ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਭੈਣਾਂ ਵੱਲੋਂ ਮਿਲ ਰਿਹਾ ਸਤਿਕਾਰ ਤੇ ਪਿਆਰ ਹੀ ਉਨ੍ਹਾਂ ਦੀ ਅਸਲ ਤਾਕਤ ਹੈ। ਉਨ੍ਹਾਂ ਪਾਰਟੀ ਨਾਲ ਜੁੜੀਆਂ ਮਹਿਲਾ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਸਾਰਿਆਂ ਨੂੰ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਤੇ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਸੋਚ ਅਨੁਸਾਰ ਪੰਜਾਬ ਦੀ ਤਰੱਕੀ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਦੇ ਵਿਕਾਸ ਤੇ ਤਰੱਕੀ ਦੀ ਰਫ਼ਤਾਰ ਬਰਕਰਾਰ ਰੱਖਣ ਲਈ ਸਾਲ 2027 ’ਚ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ, ਦਲਜੀਤ ਸਿੰਘ ਮਿਨਹਾਸ ਚੇਅਰਮੈਨ ਬਲਾਕ ਸੰਮਤੀ ਆਦਮਪੁਰ, ਹਰਕੀਤ ਸਿੰਘ ਨਿੱਝਰ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਪਰਮਜੀਤ ਪੰਮਾ ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ, ਕਾਪੀ ਪਤਾਰਾ ਯੂਥ ਪ੍ਰਧਾਨ, ਲਖਬੀਰ ਸਿੰਘ ਹਜਾਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਤਾਰਾ, ਜਸ ਦਿਆਲ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਹਿਰਾਮ ਸਰਿਸ਼ਤਾ, ਸਰਬਜੀਤ ਹੈਪੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੰਡੂ ਸਿੰਘਾ, ਸਮੂਟਾ ਸਿੰਘ ਕਾਲਰਾ ਸਾਬਕਾ ਸਰਪੰਚ, ਲਖਬੀਰ ਸਿੰਘ ਸਾਰੋਵਾਦ, ਪ੍ਰੇਮ ਕੁਮਾਰ ਭੋਜੋਵਾਲ, ਹਰਵਿੰਦਰ ਸਿੰਘ ਵਾਈਸ ਪ੍ਰਧਾਨ, ਕੰਨੂ ਵਾਈਸ ਪ੍ਰਧਾਨ, ਕੌਂਸਲਰ ਪਵਿੱਤਰ ਸਿੰਘ, ਕੌਂਸਲਰ ਜੋਗਿੰਦਰ ਪਾਲ, ਦਵਿੰਦਰ ਸੂਰੀ, ਕੌਂਸਲਰ ਅਮਰੀਕ ਸਿੰਘ, ਬਿਕਰਮ ਬੱਧਣ ਕੌਂਸਲਰ, ਸੁਮਿੱਤਰਾ ਦੇਵੀ ਕੌਂਸਲਰ, ਰੀਨਾ ਅਗਰਵਾਲ ਕੌਂਸਲਰ, ਆਸ਼ਾ ਰਾਣੀ ਕੌਂਸਲਰ, ਕ੍ਰਿਸ਼ਨਾ ਗਰੇਵਾਲ, ਲਖਵੀਰ ਕੌਰ ਸੰਘਾ ਸੰਮਤੀ ਮੈਂਬਰ, ਕੁਲਬੀਰ ਕੌਰ ਸਰਪੰਚ, ਅਮਨਦੀਪ ਕੌਰ ਸਰਪੰਚ, ਹਨੀ ਭੱਟੀ, ਲੈਕਚਰਾਰ ਗੁਰਿੰਦਰ ਸਿੰਘ ਤੇ ਰਾਕੇਸ਼ ਅਗਰਵਾਲ ਸਮੇਤ ਬਲਾਕ ਸੰਮਤੀ ਮੈਂਬਰ, ਪਿੰਡਾਂ ਦੇ ਸਰਪੰਚ ਤੇ ਵੱਡੀ ਗਿਣਤੀ ’ਚ ਮਹਿਲਾ ਸਖੀਆਂ ਤੇ ਭੈਣਾਂ ਹਾਜ਼ਰ ਸਨ।