ਚੁਪਹਿਰਾ ਸਮਾਗਮ ਦੇ ਦੋ ਸਾਲ ਸੰਪੂਰਨ ਹੋਣ ’ਤੇ ਸਜਾਏ ਵਿਸ਼ੇਸ਼ ਦੀਵਾਨ
ਚੁਪਹਿਰਾ ਸਮਾਗਮ ਦੇ ਦੋ ਸਾਲ ਸੰਪੂਰਨ ਹੋਣ ’ਤੇ ਸਜਾਏ ਵਿਸ਼ੇਸ਼ ਦੀਵਾਨ
Publish Date: Sun, 15 Feb 2026 09:28 PM (IST)
Updated Date: Mon, 16 Feb 2026 04:15 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸੰਗਤੀ ਰੂਪ ’ਚ ਜਾਪ ਕਰ ਕੇ ਬਾਬਾ ਦੀਪ ਸਿੰਘ ਜੀ ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਚੁਪਹਿਰਾ ਸਮਾਗਮ ਨਿਰੰਤਰ ਜਾਰੀ ਹਨ। ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ 18 ਫਰਵਰੀ 2024 ਨੂੰ ਆਰੰਭ ਹੋਏ ਚੁਪਿਹਰਾ ਸਮਾਗਮ ਨੂੰ 2 ਸਾਲ ਸੰਪੂਰਨ ਹੋਏ ਹਨ। ਦੂਰੋਂ ਨੇੜਿਓਂ ਆਈ ਸੰਗਤ ਨੇ ਭਾਰੀ ਗਿਣਤੀ ’ਚ ਇਸ ਸਮਾਗਮ ’ਚ ਹਾਜ਼ਰੀ ਭਰੀ ਤੇ ਇਲਾਹੀ ਗੁਰਬਾਣੀ ਦੇ ਜਾਪ ਕਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਮੱਖਣ ਸਿੰਘ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਸੰਗਤਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿੱਖਿਆਵਾਂ ’ਤੇ ਚੱਲਣ ਤੇ ਸਹਿਜ ਪਾਠ ਕਰਨ ਦੀ ਪ੍ਰੇਰਨਾ ਦਿੱਤੀ। ਲੰਗਰ ਵਰਤਾਉਣ ਤੇ ਸੰਗਤਾਂ ਦੀ ਸਹੂਲਤ ਲਈ ਸਾਰੇ ਪ੍ਰਬੰਧਾਂ ਦੀ ਸੇਵਾ ਗੁਰਦੁਆਰਾ ਦੀਵਾਨ ਅਸਥਾਨ ਨੌਜਵਾਨ ਸਭਾ ਦੇ ਮੈਂਬਰਾਂ ਨੇ ਨਿਭਾਈ। ਇਸ ਮੌਕੇ ਤੇਜਬੀਰ ਸਿੰਘ ਬਾਂਸਲ, ਗੁਰਸੇਵਕ ਸਿੰਘ, ਸਰਬਜੀਤ ਸਿੰਘ, ਨਿਰਮਲ ਸਿੰਘ ਬੇਦੀ, ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ, ਪ੍ਰੀਤਮ ਸਿੰਘ ਅਰੋੜਾ, ਡੀਪੀ ਸਿੰਘ ਵਧਵਾ, ਪ੍ਰਮਿੰਦਰ ਸਿੰਘ ਸੋਨੂੰ, ਗੁਰਨੀਤ ਸਿੰਘ, ਅਨਮੋਲ ਸਿੰਘ, ਹਰਮਨਜੋਤ ਸਿੰਘ, ਭਵਜੋਤ ਸਿੰਘ, ਜਸਦੀਪ ਸਿੰਘ, ਜਸਬੀਰ ਸਿੰਘ, ਹਰਪ੍ਰੀਤ ਸਿੰਘ, ਅਜਮੇਰ ਸਿੰਘ, ਪ੍ਰਭਜੋਤ ਸਿੰਘ, ਰਵਿੰਦਰ ਸੇਠੀ, ਭਾਵਰਾਜ ਸਿੰਘ, ਦੀਮੰਤ ਸਿੰਘ ਆਦਿ ਸ਼ਾਮਲ ਸਨ।