ਪਿੰਡ ਕਿਸ਼ਨਗੜ੍ਹ ਵਿਖੇ 'ਮਾਵਾਂ ਧੀਆਂ ਸਤਿਕਾਰ ਯੋਜਨਾ' ਤਹਿਤ ਫਾਰਮ ਤੇ ਹੈਲਥ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਆਯੋਜਿਤ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 10 ਲੱਖ ਤੱਕ ਦੇ ਫਰੀ ਇਲਾਜ ਵਾਲੇ ਹੈਲਥ ਕਾਰਡ ਅਤੇ ਮਾਂਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਜਨਰਲ ਵਰਗ ਦੀਆਂ ਔਰਤਾਂ ਦੇ ਹਜ਼ਾਰ ਰੁਪਏ ਵਾਲੇ ਅਤੇ ਐਸਸੀ ਵਰਗ ਦੀਆਂ ਔਰਤਾਂ ਦੇ 1500 ਰੁਪਏ ਵਾਲੇ ਫਾਰਮ ਭਰਨ ਸਬੰਧੀ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਆਦਮਪੁਰ ਦੇ ਪਿੰਡ ਕਿਸ਼ਨਗੜ੍ਹ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਸੰਚਾਲਨ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਅਤੇ ਐਗਰੀਕਲਚਰ ਡਿਵੈਲਪਮੈਂਟ ਬੈਂਕ ਦੇ ਚੇਅਰਮੈਨ ਅਤੇ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂੰ ਦੇ ਦਿ
Publish Date: Wed, 29 Jul 2026 04:43 PM (IST)
Updated Date: Wed, 29 Jul 2026 04:45 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ - ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 10 ਲੱਖ ਤੱਕ ਦੇ ਫਰੀ ਇਲਾਜ ਵਾਲੇ ਹੈਲਥ ਕਾਰਡ ਅਤੇ ਮਾਂਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਜਨਰਲ ਵਰਗ ਦੀਆਂ ਔਰਤਾਂ ਦੇ ਹਜ਼ਾਰ ਰੁਪਏ ਵਾਲੇ ਅਤੇ ਐਸਸੀ ਵਰਗ ਦੀਆਂ ਔਰਤਾਂ ਦੇ 1500 ਰੁਪਏ ਵਾਲੇ ਫਾਰਮ ਭਰਨ ਸਬੰਧੀ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਆਦਮਪੁਰ ਦੇ ਪਿੰਡ ਕਿਸ਼ਨਗੜ੍ਹ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਸੰਚਾਲਨ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਅਤੇ ਐਗਰੀਕਲਚਰ ਡਿਵੈਲਪਮੈਂਟ ਬੈਂਕ ਦੇ ਚੇਅਰਮੈਨ ਅਤੇ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂੰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ।
ਕੈਂਪ ਦੌਰਾਨ ਕਿਸ਼ਨਗੜ੍ਹ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ 10 ਲੱਖ ਤੱਕ ਦੇ ਇਲਾਜ ਵਾਲੇ ਫਰੀ ਹੈਲਥ ਕਾਰਡ ਅਤੇ 100-1500 ਵਾਲੇ ਫਾਰਮ ਭਰਵਾਉਣ ਦਾ ਲਾਭ ਪ੍ਰਾਪਤ ਕੀਤਾ। ਇਹ ਕੈਂਪ 28 ਜੁਲਾਈ ਮੰਗਲਵਾਰ ਤੋਂ ਸ਼ੁਰੂ ਹੋ ਕੇ 2 ਅਗਸਤ ਦਿਨ ਐਤਵਾਰ ਤੱਕ ਨਿਰੰਤਰ ਚਲਦਾ ਰਹੇਗਾ। ਕੈਂਪ ਦੇ ਪਹਿਲੇ ਦਿਨ 30 ਦੇ ਕਰੀਬ ਹੈਲਥ ਕਾਰਡ ਬਣਾਉਣ ਦੇ ਫਾਰਮ ਅਤੇ 20 ਦੇ ਕਰੀਬ ਮਾਵਾਂ ਧੀਆਂ ਸਤਿਕਾਰਯੋਜਨਾ ਤਹਿਤ ਹਜ਼ਾਰ 1500 ਰਾਸ਼ੀ ਪ੍ਰਾਪਤ ਕਰਨ ਵਾਲੀਆਂ ਔਰਤਾਂ ਦੇ ਫਾਰਮ ਭਰੇ ਗਏ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਪ੍ਰੋਫੈਸਰ ਸੁਰਿੰਦਰ ਰਾਣਾ, ਕੇਵਲ ਕ੍ਰਿਸ਼ਨ ਅਤੇ ਰਣਜੀਤ ਰਾਏ (ਦੋਵੇਂ ਸਾਬਕਾ ਪੰਚ) ਪ੍ਰਧਾਨ ਸੁਖਦੇਵ ਜੂੜੀ, ਚੇਅਰਮੈਨ ਪਰਮਜੀਤ ਸਿੰਘ ਕੰਬੋਜ, ਸਾਬਕਾ ਪੰਚ ਸੁਰਜੀਤ ਮਹੇ ਸੋਸ਼ਲ ਮੀਡੀਆ ਵਾਈਸ ਕੋਆਰਡੀਨੇਟਰ, ਪੰਚ ਅਮਨਦੀਪ ਹਨੀ ਮੀਡੀਆ ਕੋਆਰਡੀਨੇਟਰ, ਨਰਿੰਦਰ ਸਿੰਘ ਅਤੇ ਮਲਕੀਤ ਚੰਦ ਬੱਲੀ (ਦੋਵੇਂ ਪੰਚ), ਅਵਜਿੰਦਰ ਕੈਂਥ, ਸੰਤੋਖ ਸਿੰਘ, ਗਿਆਨ ਸਿੰਘ, ਅਮਨਦੀਪ ਸੌਂਧੀ, ਰਿੱਕੀ ਸਹੋਤਾ, ਕਰਨੈਲ ਭੱਟੀ, ਮਹਿੰਦਰ ਸਿੰਘ, ਜੱਸੀ, ਰਾਜੂ, ਲਛਮਣ, ਅਤੇ ਪਰਮਜੀਤ ਓਮੀ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ।