‘ਹਾਰਦਿਕ ਮਿਲਣ’ ਪ੍ਰੋਗਰਾਮ 30 ਤੋਂ
ਸਾਬਕਾ ਸੈਨਿਕਾਂ ਤੇ ਪਰਿਵਾਰਾਂ ਲਈ ਵਿਸ਼ੇਸ਼ ਕੈਂਪ 30 ਤੇ 31 ਨੂੰ
Publish Date: Fri, 23 Jan 2026 06:44 PM (IST)
Updated Date: Fri, 23 Jan 2026 06:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਰੈਜੀਮੈਂਟ ਦੀ ਟੀਮ ‘ਹਾਰਦਿਕ ਮਿਲਨ’ ਪ੍ਰੋਗਰਾਮ ਤਹਿਤ 30 ਅਤੇ 31 ਜਨਵਰੀ ਨੂੰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਮੌਕੇ ’ਤੇ ਹੱਲ ਕਰਨ ਦੇ ਮੰਤਵ ਪੁੱਜ ਰਹੀ ਹੈ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਤੋਂ ਇਲਾਵਾ ਜੈਕ ਰਾਈਫਲ ਰਿਕਾਰਡ ਵੱਲੋਂ ਵੀ 27 ਜਨਵਰੀ ਨੂੰ ‘ਵੀ ਕੁਨੈਕਟ-ਵੀ ਕੇਅਰ’ ਪ੍ਰੋਗਰਾਮ ਤਹਿਤ ਵਰਚੂਅਲ ਕਾਨਫਰੰਸ ਰਾਹੀਂ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਮੌਕੇ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਰਿਕਾਰਡ ਦਫ਼ਤਰ ਨਾਲ ਸਬੰਧਤ ਮੁਸ਼ਕਲਾਂ ਚਾਹੇ ਉਹ ਪੈਨਸ਼ਨ ਜਾਂ ਪਾਰਟ-2 ਆਰਡਰ ਨਾਲ ਸਬੰਧਤ ਹੋਣ, ਦੇ ਹੱਲ ਲਈ ਤੈਅ ਮਿਤੀ ’ਤੇ ਆਪਣੇ ਫੌਜੀ ਦਸਤਾਵੇਜ਼ਾਂ ਸਮੇਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਪੁੱਜੇ ਕੇ ਮੌਕੇ ਦਾ ਲਾਭ ਉਠਾਉਣ।