- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਲ ਬਾਜ਼ਾਰ ’ਚ ਬਿਜਲੀ ਦੀਆਂ ਤਾਰਾਂ ’ਚ ਹੋਈ ਸਪਾਰਕਿੰਗ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲੋਡ ਵਧਣ ਦੇ ਨਾਲ ਲਾਲ ਬਾਜ਼ਾਰ ’ਚ ਬਿਜਲੀ ਦੀਆਂ ਤਾਰਾਂ ’ਚ ਸਪਾਰਕਿੰਗ ਹੋਣੀ ਸ਼ੁਰੂ ਹੋ ਗਈ। ਸਪਾਰਕਿੰਗ ਕਾਰਨ ਬਿਜਲੀ ਦੀਆਂ ਤਾਰਾਂ ਸੜ ਰਹੀਆਂ ਸਨ। ਤਾਰਾਂ ਹੇਠਾਂ ਹੋਣ ਕਾਰਨ ਬਾਜ਼ਾਰ ’ਚੋਂ ਲੰਘਣ ਵਾਲੇ ਰਾਹਗੀਰ ਵੀ ਰੁਕ ਗਏ। ਦੱਸਿਆ ਜਾ ਰਿਹਾ ਹੈ ਕਿ ਲੋਡ ਵਧਣ ਨਾਲ ਤਾਰਾਂ ਸੜ ਰਹੀਆਂ ਹਨ। ਦੁਕਾਨਦਾਰ ਪਹਿਲਾਂ ਹੀ ਪਾਵਰਕਾਮ ਨੂੰ ਤਾਰਾਂ ਬਦਲਣ ਦੇ ਨਾਲ-ਨਾਲ ਲੋਡ ਵਧਾਉਣ ਦੀ ਮੰਗ ਕਰ ਚੁੱਕੇ ਹਨ। ਫਿਲਹਾਲ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਦੁਕਾਨਦਾਰਾਂ ਨੇ ਕਿਹਾ ਕਿ ਤਾਰਾਂ ਨੂੰ ਵਿਵਸਥਿਤ ਕੀਤਾ ਜਾਵੇ ਤਾਂ ਜੋ ਅਜਿਹਾ ਹਾਦਸਾ ਮੁੜ ਨਾ ਵਾਪਰੇ। ਕੋਈ ਵੀ ਰਾਹਗੀਰ ਸਪਾਰਕਿੰਗ ਦੀ ਲਪੇਟ ’ਚ ਆ ਸਕਦਾ ਸੀ। ਇਸ ਦੌਰਾਨ ਦੁਕਾਨਦਾਰਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਵਰਕਾਮ ਦੇ ਕਰਮਚਾਰੀ ਨੂੰ ਫੋਨ ਕੀਤਾ। ਪਾਵਰਕਾਮ ਦਾ ਕਰਮਚਾਰੀ 15 ਮਿੰਟ ’ਚ ਮੌਕੇ ’ਤੇ ਪਹੁੰਚਿਆ ਤੇ ਸਪਾਰਕਿੰਗ ਨੂੰ ਠੀਕ ਕੀਤਾ। ਸੜੀਆਂ ਹੋਈਆਂ ਤਾਰਾਂ ਦੀ ਮੁਰੰਮਤ ਕਰਕੇ ਮੁੜ ਟੇਪਿੰਗ ਕਰ ਦਿੱਤੀ ਗਈ। ਪਾਵਰਕਾਮ ਕਰਮਚਾਰੀਆਂ ਨੇ ਕਿਹਾ ਕਿ ਤਾਰਾਂ ਨੂੰ ਜਲਦ ਹੀ ਵਿਵਸਥਿਤ ਕੀਤਾ ਜਾਵੇਗਾ, ਤਾਂ ਜੋ ਮੁੜ ਸਪਾਰਕਿੰਗ ਨਾ ਹੋਵੇ। ਪਾਵਰਕਾਮ ਅਧਿਕਾਰੀ ਨੇ ਕਿਹਾ ਕਿ ਤੰਗ ਬਾਜ਼ਾਰਾਂ ’ਚ ਤਾਰਾਂ ਨੂੰ ਬਦਲਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਦੁਕਾਨਦਾਰ ਭੁਵਨ ਕੁਮਾਰ ਤੇ ਸੰਜੀਵ ਕੁਮਾਰ ਨੇ ਕਿਹਾ ਕਿ ਸਪਾਰਕਿੰਗ ਹੋਣ ਦੀ ਸੂਚਨਾ ਤੁਰੰਤ ਪਾਵਰਕਾਮ ਨੂੰ ਦੇ ਦਿੱਤੀ ਗਈ ਸੀ।