ਕੁਝ ਪਾਰਟੀਆਂ ਵੋਟ ਬੈਂਕ ਲਈ ਸਿੱਖ ਕੌਮ ਨੂੰ ਡੇਰਾਵਾਦ ਵੱਲ ਧੱਕਣ ਨੂੰ ਉਤਾਵਲੀਆਂ : ਸਿੱਖ ਤਾਲਮੇਲ ਕਮੇਟੀ
ਕੁਝ ਪਾਰਟੀਆਂ ਆਪਣੇ ਵੋਟ ਬੈਂਕ ਲਈ ਸਿੱਖ ਕੌਮ ਨੂੰ ਡੇਰਾਵਾਦ ਵੱਲ ਧੱਕਣ ਨੂੰ ਉਤਾਵਲੀਆਂ- ਸਿੱਖ ਤਾਲਮੇਲ ਕਮੇਟੀ
Publish Date: Tue, 17 Feb 2026 07:14 PM (IST)
Updated Date: Wed, 18 Feb 2026 04:12 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ ਨੇ ਸਾਂਝੇ ਬਿਆਨ ’ਚ ਕਿਹਾ ਹੈ ਕਿ ਕੁਝ ਪਾਰਟੀਆਂ ਜਿਹੜੀਆਂ ਖ਼ੁਦ ਨੂੰ ਪੰਥ ਦੀ ਨੁਮਾਇੰਦਾ ਜਥੇਬੰਦੀ ਹੋਣ ਦਾ ਦਾਅਵਾ ਕਰਦੀਆਂ ਹਨ, ਉਹ ਚੰਦ ਵੋਟਾਂ ਹਾਸਲ ਕਰਨ ਲਈ ਸਿੱਖ ਕੌਮ ਨੂੰ ਸ਼ਬਦ ਗੁਰੂ ਨਾਲੋ ਤੋੜ ਕੇ ਵਾਰ-ਵਾਰ ਡੇਰਾਵਾਦ ਦੀ ਡੂੰਘੀ ਖੱਡ ’ਚ ਸੁੱਟਣ ਲਈ ਤੇ ਕੌਮ ਨੂੰ ਸਿੱਖੀ ਸਿਧਾਂਤਾਂ ਤੋਂ ਉਲਟ ਲਿਜਾਣ ਲਈ ਤਰਲੋਮੱਛੀ ਹੋ ਰਹੀਆਂ ਹਨ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਕੀਤੀ ਕਿ ਵੋਟਾਂ ਜਿੱਥੇ ਮਰਜ਼ੀ ਪਾਉਣ ਪਰ ਸਿੱਖ ਕੌਮ ਦੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਤਾਕਤ ਨੂੰ ਕਾਮਯਾਬ ਨਾ ਹੋਣ ਦੇਣ। ਉਨ੍ਹਾਂ ਸਿੱਖ ਕੌਮ ਦੀਆਂ ਧਾਰਮਿਕ ਸ਼ਖ਼ਸੀਅਤਾਂ ਨੂੰ ਬੇਨਤੀ ਕੀਤੀ ਕਿ ਅਜਿਹੇ ਲੋਕਾਂ ਨੂੰ ਸੰਗਤਾਂ ’ਚ ਨੰਗਾ ਕੀਤਾ ਜਾਵੇ। ਸ਼ਬਦ ਗੁਰੂ ਨਾਲ ਜੋੜਨ ਲਈ ਸਿੱਖ ਸੰਗਤ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣ।