ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਪਿੱਛੋਂ ਸਿਪਾਹੀ ਮਨੀ ਲਾਈਨ ਹਾਜ਼ਰ
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਸਿਪਾਹੀ ਮਨੀ ਲਾਈਨ ਹਾਜ਼ਰ
Publish Date: Sun, 25 Jan 2026 07:45 PM (IST)
Updated Date: Mon, 26 Jan 2026 04:16 AM (IST)

- ਸ਼ਿਵ ਸੈਨਾ ਆਗੂ ਨਾਲ ਨਾਕਾ ਲਗਾ ਕੇ ਕਰ ਰਿਹਾ ਸੀ ਲੋਕਾਂ ਨੂੰ ਤੰਗ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ’ਚ ਪਿਮਸ ਕੋਲ ਕੁਝ ਨੌਜਵਾਨਾਂ ਨੂੰ ਰੋਕ ਕੇ ਇਕ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਕਾਗਜ਼ਾਂ ਲਈ ਉਨ੍ਹਾਂ ਨੂੰ ਦਬਕੇ ਮਾਰ ਰਿਹਾ ਸੀ। ਉਕਤ ਪੁਲਿਸ ਮੁਲਾਜ਼ਮ ਕੋਲ ਨਾ ਤਾਂ ਅਜਿਹੀ ਕੋਈ ਅਥਾਰਿਟੀ ਸੀ ਕਿ ਉਹ ਨਾਕਾ ਲਾ ਸਕੇ ਤੇ ਨਾ ਹੀ ਉਹ ਕਿਸੇ ਥਾਣੇ ’ਚ ਤਾਇਨਾਤ ਸੀ ਉਹ ਇਕ ਸ਼ਿਵ ਸੈਨਾ ਆਗੂ ਦੀ ਸੁਰੱਖਿਆ ’ਚ ਤਾਇਨਾਤ ਕੀਤਾ ਗਿਆ ਸੀ, ਜਿਸ ਨਾਲ ਮਿਲ ਕੇ ਉਹ ਨਾਕਾ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ। ਇਸ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਸਖ਼ਤ ਐਕਸ਼ਨ ਲੈਂਦੇ ਹੋਏ ਸਿਪਾਹੀ ਮਨੀ ਨੂੰ ਲਾਈਨ ਹਾਜ਼ਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪਰਮਿੰਦਰ ਸਿੰਘ ਏਸੀਪੀ ਮਾਡਲ ਟਾਊਨ ਕਮਿਸ਼ਨਰੇਟ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੋਸ਼ਲ ਮੀਡੀਆ ’ਤੇ ਇਕ ਪੁਲਿਸ ਕਰਮਚਾਰੀ ਮਨੀ ਕੁਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਮਿਸ਼ਨਰੇਟ ਜਲੰਧਰ ’ਚ ਸਿਕਿਓਰਿਟੀ ਡਿਊਟੀ ’ਤੇ ਤਾਇਨਾਤ ਹੈ, ਉਸ ਵੀਡੀਓ ਸਬੰਧੀ ਕਾਰਵਾਈ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋ ਸਿਪਾਹੀ ਮਨੀ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਤੇ ਵੀਡੀਓ ਨਾਲ ਸਬੰਧਤ ਦੋਹਾਂ ਪਾਰਟੀਆਂ ਬੁਲਾ ਕੇ ਤੱਥਾਂ ਦੇ ਅਧਾਰ ’ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।