ਰਾਏਜ਼ਾਦਾ ਹੰਸਰਾਜ ਸਟੇਡੀਅਮ ਦੀ ਛੱਤ ’ਤੇ ਹੁਣ 12 ਲੱਖ ਨਾਲ ਲੱਗੇਗਾ ਸੋਲਰ ਪ੍ਰੋਜੈਕਟ
ਕਮਲ ਕਿਸ਼ੋਰ, ਜਾਗਰਣ
Publish Date: Tue, 24 Mar 2026 07:36 PM (IST)
Updated Date: Tue, 24 Mar 2026 07:40 PM (IST)
ਜਲੰਧਰ ਦੇ ਰਾਏਜ਼ਾਦਾ ਹੰਸਰਾਜ ਸਟੇਡੀਅਮ ’ਚ ਸ਼ੁਰੂ ਹੋਣ ਜਾ ਰਹੀ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਲਈ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ 10 ਦਿਨ ਪਹਿਲਾਂ 12 ਲੱਖ ਰੁਪਏ ਦੀ ਲਾਗਤ ਨਾਲ ਛੱਤ ਬਣਵਾਈ ਗਈ ਸੀ। ਛੱਤ ’ਚੋਂ ਪਾਣੀ ਚੋਣ ਕਾਰਨ ਖਿਡਾਰੀਆਂ ਨੂੰ ਅਭਿਆਸ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਛੱਤ ਲੋਹੇ ਦੀ ਸ਼ੀਟ ਨਾਲ ਬਣਾਈ ਗਈ ਹੈ ਤੇ ਇਸ ਨੂੰ ਬਣਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ। ਹੁਣ 10 ਤੋਂ 12 ਲੱਖ ਦੀ ਲਾਗਤ ਨਾਲ ਸੋਲਰ ਸਿਸਟਮ ਲਾਇਆ ਜਾ ਰਿਹਾ ਹੈ। ਪੀਡਬਲਯੂਡੀ ਵੱਲੋਂ ਟੈਂਡਰ ਜਾਰੀ ਕੀਤੇ ਜਾਣਗੇ। ਟੈਂਡਰ ਲੱਗਣ ਤੋਂ ਬਾਅਦ ਚੈਂਪੀਅਨਸ਼ਿਪ ਤੋਂ ਪਹਿਲਾਂ ਸੋਲਰ ਸਿਸਟਮ ਦਾ ਕੰਮ ਪੂਰਾ ਹੋ ਜਾਵੇਗਾ। ਸੋਲਰ ਪਲਾਂਟ ਲੱਗਣ ਨਾਲ ਸਟੇਡੀਅਮ ’ਚ ਬਿਜਲੀ ਦੀ ਬਚਤ ਹੋਵੇਗੀ। ਸਟੇਡੀਅਮ ’ਚ ਖਿਡਾਰੀਆਂ ਲਈ ਵਾਸ਼ਰੂਮ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
---
ਐੱਮਪੀ ਹਰਭਜਨ ਸਿੰਘ ਨੇ ਦਿੱਤੀ ਸੀ 13.48 ਲੱਖ ਦੀ ਗ੍ਰਾਂਟ
ਸੰਸਦ ਮੈਂਬਰ ਹਰਭਜਨ ਸਿੰਘ ਨੇ ਐੱਮਪੀ ਫੰਡ ’ਚੋਂ 13.48 ਲੱਖ ਦੀ ਗ੍ਰਾਂਟ ਮਨਜ਼ੂਰ ਕੀਤੀ ਹੈ। ਸੋਲਰ ਪਲਾਂਟ ਬਣਾਉਣ ਲਈ ਇਕ ਤੋਂ ਦੋ ਮਹੀਨੇ ਦਾ ਸਮਾਂ ਲੱਗੇਗਾ। ਹੁਣ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋਂ 38 ਸਾਲਾਂ ਬਾਅਦ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਖਿਡਾਰੀਆਂ ਨੂੰ ਸਹੂਲਤ ਦੇਣ ਦੇ ਟੀਚਾ ਨਾਲ ਪਿਛਲੇ ਪੰਜ ਸਾਲਾਂ ’ਚ ਇਕ ਕਰੋੜ ਰੁਪਏ ਦੀ ਲਾਗਤ ਨਾਲ 10 ਕੋਰਟ, ਜਿਮ, ਰੈਸਟੋਰੈਂਟ, ਸਪੋਰਟਸ ਸ਼ਾਪ ਤੇ ਫਿਜ਼ੀਓਥੈਰੇਪੀ ਸੈਂਟਰ ਦਾ ਨਿਰਮਾਣ ਕੀਤਾ ਗਿਆ ਹੈ। ਚੈਂਪੀਅਨਸ਼ਿਪ ’ਚ 350 ਖਿਡਾਰੀ ਹਿੱਸਾ ਲੈ ਰਹੇ ਹਨ।
---
ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਕਿਹਾ ਕਿ ਪੀਡਬਲਯੂਡੀ ਵੱਲੋਂ ਜਲਦੀ ਟੈਂਡਰ ਜਾਰੀ ਕੀਤਾ ਜਾ ਰਿਹਾ ਹੈ। ਚੈਂਪੀਅਨਸ਼ਿਪ ਲਈ ਸੋਲਰ ਪਲਾਂਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ’ਚ ਇਕ ਤੋਂ ਦੋ ਮਹੀਨੇ ਦਾ ਸਮਾਂ ਲੱਗੇਗਾ। ਬਿਜਲੀ ਦੀ ਬਚਤ ਹੋਵੇਗੀ। ਪਿਛਲੇ 10 ਦਿਨਾਂ ’ਚ ਛੱਤ ਬਣਾਉਣ ਨਿਰਮਾਣ ਪੂਰਾ ਹੋ ਚੁੱਕਾ ਹੈ ਤੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
---
ਅੰਤਰਰਾਸ਼ਟਰੀ ਬੈਡਮਿੰਟਨ ਦੇ ਸਾਬਕਾ ਖਿਡਾਰੀ ਸਚਿਨ ਰੱਤੀ ਤੇ ਵਰੁਨ ਕੁਮਾਰ ਨੇ ਕਿਹਾ ਕਿ ਸਟੇਡੀਅਮ ’ਚ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਬਿਹਤਰ ਇਨਫ੍ਰਾਸਟਰਕਚਰ ਮੁਹੱਈਆ ਕੀਤਾ ਜਾ ਰਿਹਾ ਹੈ। ਸਟੇਡੀਅਮ ’ਚ ਹੋਣ ਵਾਲੀ ਰਾਸ਼ਟਰੀ ਚੈਂਪੀਅਨਸ਼ਿਪ ਜਲੰਧਰ ਲਈ ਖੁਸ਼ੀ ਦੀ ਗੱਲ ਹੈ। ਖਿਡਾਰੀ ਬਿਹਤਰ ਪ੍ਰਦਰਸ਼ਨ ਕਰਦੇ ਦਿਖਾਈ ਦੇਣਗੇ।