ਪਿਛਲੇ 10 ਸਾਲਾਂ ਤੋਂ ਸਰਦਾਰ ਅਜੀਤ ਸਿੰਘ ਫਾਊਂਡੇਸ਼ਨ ਸੁਸਾਇਟੀ ਕਰ ਰਹੀ ਸਮਾਜ ਭਲਾਈ ਦੇ ਕੰਮ ਪਿਛਲੇ 10 ਸਾਲਾਂ ਤੋਂ ਸਰਦਾਰ ਅਜੀਤ ਸਿੰਘ ਫਾਊਂਡੇਸ਼ਨ ਸੁੁਸਾਇਟੀ ਕਰ ਰਹੀ ਸਮਾਜ ਭਲਾਈ ਦੇ ਕਾਰਜ
Publish Date: Mon, 03 Aug 2026 09:53 PM (IST)
Updated Date: Mon, 03 Aug 2026 09:55 PM (IST)
ਕੁਲਵਿੰਦਰ ਸਿੰਘ, ਪੰਜਾਬੀ ਜਾਗਰਣ, ਜਲੰਧਰ : ਸਰਦਾਰ ਅਜੀਤ ਸਿੰਘ ਫਾਊਂਡੇਸ਼ਨ ਸੁਸਾਇਟੀ ਜੋ ਪਿਛਲੇ 10 ਸਾਲਾਂ ਤੋਂ ਸਮਾਜਿਕ ਜਾਗਰਤੀ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਭਲਾਈ ਕਾਰਜ ਕਰਦੀ ਆ ਰਹੀ ਹੈ, ਇਸ ਸੰਸਥਾ ਵੱਲੋਂ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਜਲੰਧਰ ’ਚ ਸੋਮਵਾਰ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ 25 ਔਰਤਾਂ ਨੂੰ ਸਰਟੀਫਿਕੇਟ ਤੇ ਸਕਿਨ ਐਂਡ ਹੇਅਰ ਕੇਅਰ ਦਾ ਕੰਮ ਆਰੰਭ ਕਰਨ ਲਈ ਕਿੱਟਾਂ ਵੰਡੀਆਂ ਗਈਆਂ। ਪੰਜਾਬ ਸਰਕਾਰ ਦੀ ਮਦਰ ਐੱਨਜੀਓ ਸੋਸਵਾ ਵੱਲੋਂ ਸਪਾਂਸਰਡ ਇਹ ਸਿਖਲਾਈ ਇਸ ਸੰਸਥਾ ਵੱਲੋਂ ਫਰਵਰੀ 2026 ਤੋਂ ਜੁਲਾਈ 2026 ਤੱਕ ਛੇ ਮਹੀਨਿਆਂ ਦਾ ਲੋੜਵੰਦ ਔਰਤਾਂ ਲਈ ਸਕਿਨ ਤੇ ਹੇਅਰ ਕੇਅਰ ਦਾ ਕੋਰਸ ਚਲਾਇਆ ਗਿਆ ਜਿਸ ਵਿਚ 25 ਔਰਤਾਂ ਨੂੰ ਸੰਪੂਰਨ ਟ੍ਰੇਨਿੰਗ ਦਿੱਤੀ ਗਈ ਤਾਂ ਕਿ ਉਹ ਇਸ ਖੇਤਰ ਵਿਚ ਕੰਮ ਕਰਕੇ ਪਰਿਵਾਰ ਲਈ ਰੁਜ਼ਗਾਰ ਕਮਾ ਸਕਣ। ਛੇ ਮਹੀਨਿਆਂ ਦੀ ਸਿਖਲਾਈ ਦਾ ਇਹ ਪ੍ਰੋਜੈਕਟ ਪੰਜਾਬ ਸਰਕਾਰ ਦੀ ਮਦਰ ਐਨਜੀਓ ਸੋਸਵਾ ਨੋਰਥ ਇੰਡੀਆ ਵੱਲੋਂ ਪ੍ਰਧਾਨ ਕੀਤਾ ਗਿਆ। ਇਸ ਸਮਾਗਮ ਵਿਚ ਜਲੰਧਰ ਸ਼ਹਿਰ ਦੇ ਸੀਨੀਅਰ ਜਰਨਲਿਸਟ ਤੇਜਿੰਦਰ ਕੌਰ ਥਿੰਦ ਪੰਜਾਬੀ ਜਾਗਰਣ ਖਾਸ ਤੌਰ ਤੇ ਪੁੱਜੇ ਤੇ ਔਰਤਾਂ ਨੂੰ ਆਤਮ ਨਿਰਭਰ ਹੋਣ ਦੇ ਗੁਰ ਦੱਸੇ। ਡਾਕਟਰ ਨਵਤਿੰਦਰ ਕੌਰ ਕਾਉਂਸਲਿੰਗ ਸਾਈਕੋਲੋਜਿਸਟ ਨੇ ਇਨ੍ਹਾਂ ਔਰਤਾਂ ਨੂੰ ਆਪਣੇ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਕਾਇਮ ਰੱਖਣ ਲਈ ਕੁਝ ਜ਼ਰੂਰੀ ਗੱਲਾਂ ਦੱਸੀਆਂ। ਉਨ੍ਹਾਂ ਨੇ ਇਸ ਮੌਕੇ ’ਤੇ ਪੇਰੇਂਟਿੰਗ ਸੰਬੰਧੀ 15 ਦਿਨਾਂ ਇਕ ਵਿਸ਼ੇਸ਼ ਜਰਨਲ ਵੀ ਪੇਸ਼ ਕੀਤਾ ਜਿਸ ਰਾਹੀਂ ਮਾਪੇ ਆਪਣੇ ਬੱਚਿਆਂ ਨੂੰ ਹੋਰ ਬਿਹਤਰ ਸਮਝ ਸਕਦੇ ਹਨ। ਡਾਕਟਰ ਸੰਗੀਨਾ ਮੈਡੀਕਲ ਅਫ਼ਸਰ ਅੰਡਰ ਸਿਵਲ ਸਰਜਨ ਜਲੰਧਰ ਨੇ ਔਰਤਾਂ ਨੂੰ ਆਪਣੀ ਸਿਹਤ ਸੰਭਾਲ ਲਈ ਜਾਗਰੂਕ ਕੀਤਾ ਤੇ ਆਪਣੇ ਪਰਿਵਾਰ ਦੀ ਸੰਭਾਲ ਕਰਦੇ ਹੋਏ ਆਪਣੀ ਸਿਹਤ ਦਾ ਵੀ ਖਿਆਲ ਰੱਖਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਸਰਦਾਰ ਅਜੀਤ ਸਿੰਘ ਫਾਊਂਡੇਸ਼ਨ ਸੁਸਾਇਟੀ ਦੇ ਪ੍ਰੈਜੀਡੈਂਟ ਰਮਨਪ੍ਰੀਤ ਕੌਰ ਨੇ ਇਸ ਪ੍ਰੋਜੈਕਟ ਬਾਰੇ ਵਿਸਥਾਰ ਵਿਚ ਦੱਸਿਆ ਤੇ ਆਉਣ ਵਾਲੇ ਸਮੇਂ ’ਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਰਮਨਪ੍ਰੀਤ ਪਿਛਲੇ ਇਕ ਦਹਾਕੇ ਤੋਂ ਵੱਧ ਦੇ ਸਮੇਂ ਤੋਂ ਸਮਾਜ ਸੇਵਾ, ਵਾਤਾਵਰਣ ਸੰਭਾਲ ਤੇ ਮਹਿਲਾ ਸਸ਼ਕਤੀਕਰਨ ਲਈ ਬੜੀ ਸ਼ਿੱਦਤ ਨਾਲ ਕੰਮ ਕਰ ਰਹੇ ਹਨ। ਇਸ ਸਮਾਗਮ ਵਿਚ ਸੰਸਥਾ ਵੱਲੋਂ ਜਸਮੀਤ ਕੌਰ, ਮੰਜੂ ਸ਼ਰਮਾ, ਹਰਪ੍ਰੀਤ ਕੌਰ ਪੂਜਾ ਸ਼ਰਮਾ ਵੀ ਹਾਜ਼ਿਰ ਸਨ।