- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ, ਜਿੱਥੇ ਲਿਖਣ ਤੇ ਆਪਣੇ ਵਿਚਾਰਾਂ ਨੂੰ ਪਗਟਾਵੇ ਦੀ ਤਾਂ ਖੁੱਲ੍ਹ ਹੈ ਪਰ ਇਸ ਪਲੇਟਫਾਰਮ ਤੇ ਕਿਸੇ ਬਾਰੇ ਬਿਨਾਂ ਕੁਝ ਸੋਚੇ-ਸਮਝੇ ਲਿਖਣ ਤੋਂ ਪਹਿਲਾਂ ਪੂਰੀ ਤਰ੍ਹਾਂ ਡੂੰਘਾਈ ਨਾਲ ਪੜਤਾਲ ਕਰ ਲੈਣੀ ਚਾਹੀਦੀ ਹੈ।

ਕੈਨੇਡਾ ਤੋਂ ਪਾਈ ਪੋਸਟ ਦਾ ਹਾਸਰਸ ਕਲਾਕਾਰ ਤੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕੀਤਾ ਖੁਲਾਸਾ
ਜਲੰਧਰ, ਵੈਬ ਡੈਸਕ : ਸੋਸ਼ਲ ਮੀਡੀਆ ਤੇ ਹਾਸਰਸ ਕਲਾਕਾਰ ਤੇ ਅਦਾਕਾਰ ਗੁਰਪ੍ਰੀਤ ਘੁੱਗੀ ਬਾਰੇ ਕੈਨੇਡਾ ਤੋਂ ਪਾਈ ਪੋਸਟ ਬਾਰੇ ਮੀਡੀਆ ਨਾਲ ਰੂ ਬ ਰੂ ਹੋ ਕੇ ਆਪਣਾ ਸਪਸ਼ਟੀਕਰਨ ਰ੍ੱਖਿਆ। ਉਨ੍ਹਾਂ ਆਾਪਣੇ ਬਾਰੇ ਪਾਈ ਗਈ ਪੋਸਟ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੇ ਬੀਤੇ ਕੁਝ ਦਿਨਾਂ ਤੋਂ ਕੁਝ ਲੋਕ ਉਲਟੀਆਂ ਕਰ ਰਹੇ ਹਨ। ਪਰ ਸੁਹਿਰਦ ਲੋਕ ਇਸ ਨੂੰ ਬਿਨਾ ਵੇਖੇ ਹੀ ਅੱਗੇ ਲੰਘ ਜਾਂਦੇ ਹਨ। ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਪਣੇ ਵਿਚਾਰਾਂ ਨੂੰ ਪਗਟਾਵੇ ਦੀ ਤਾਂ ਖੁੱਲ੍ਹ ਹੈ ਪਰ ਇਸ ਪਲੇਟਫਾਰਮ 'ਤੇ ਕਿਸੇ ਬਾਰੇ ਬਿਨਾਂ ਕੁਝ ਸੋਚੇ-ਸਮਝੇ ਲਿਖਣ ਤੋਂ ਪਹਿਲਾਂ ਪੂਰੀ ਤਰ੍ਹਾਂ ਡੂੰਘਾਈ ਨਾਲ ਪੜਤਾਲ ਕਰਨੀ ਵੀ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਕਿਸੇ ਦੀ ਕਿਰਦਾਰਕੁਸ਼ੀ ਕਰਨੀ ਠੀਕ ਨਹੀਂ। ਕਿਰਦਾਰ ਵੇਚ ਕੇ ਪੈਸੇ ਕਮਾਉਣਾ ਚੰਗਾ ਨਹੀਂ ਹੁੰਦਾ। ਉਨ੍ਹਾਂ ਆਪਣੇ ਬਾਰੇ ਪਾਈ ਪੋਸਟ 'ਤੇ ਇਕ ਸ਼ੇਅਰ...;''ਦੀਵਾਰ ਕਯਾ ਗਿਰੀ ਮੇਰੇ ਕੱਚੇ ਮਕਾਨ ਕੀ , ਲੋਗੋ ਨੇ ਮੇਰੇ ਘਰ ਕੋ ਰਸਤਾ ਬਨਾ ਦੀਆ ''। ਰਾਹੀਂ ਗਿਲ੍ਹਾ ਜਾਹਿਰ ਕਰਦਿਆਂ ਕਿਹਾ ਕਿ ਅਸੀਂ ਅੱਜ ਇਹੋ ਜਿਹੇ ਸਮਾਜ ਵਿਚ ਰਹਿ ਰਹੇ ਹਾਂ ਜਿੱਥੇ ਰਸਤੇ ਵਿਚ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਵੇ ਤਾਂ ਲੋਕ ਉਨ੍ਹਾਂ ਨੂੰ ਚੁੱਕਣ ਦੀ ਬਜਾਏ ਉਨ੍ਹਾਂ ਦੇ ਪੈਸੇ ਤੇ ਚੈਨੀਆਂ ਚੁੱਕਣ ਦੀ ਹੀ ਕਰਦੇ ਹਨ। ਉਨ੍ਹਾਂ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਨਾਕਾਰਾਤਮਕ ਗੱਲਾਂ ਨਾਲ ਫ਼ਰਕ ਨਹੀਂ ਪੈਂਦਾ,ਕਿਉਂਕਿ ਮੇਰੀ ਇਮੇਜ ਨੂੰ ਸਾਰੇ ਸੰਸਾਰ ਵਿਚ ਸਲਾਹੁਣ ਵਾਲਿਆਂ ਦੀ ਬਹੁਤਾਤ ਹੈ। ਮੈਨੂੰ ਇਸ ਨਾਲ ਰੱਤੀ ਭਰ ਵੀ ਫ਼ਰਕ ਨਹੀਂ ਪੈਂਦਾ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਰ ਮੇਨ ਸਟਰੀਮ ਮੀਡੀਆ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਇਸ ਮਾਮਲੇ ਨੂੰ ਹੱਥ ਵੀ ਨਹੀਂ ਲਾਇਆ। ਸੋਸ਼ਲ ਮੀਡੀਆ ਪੋਸਟ ਅਪਲੋਡ ਕਰਨ ਵਾਲੇ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਭਵਿੱਖ ਵਿਚ ਤੁਹਾਨੂੰ ਵੀ ਕਿਤੇ ਨਾ ਕਿਤੇ ਕਿਸੇ ਮੋੜ 'ਤੇ ਇਹੋ-ਜਿਹੇ ਵਰਤਾਰੇ ਵਿਚੋਂ ਲੰਘਣਾ ਪੈ ਸਕਦਾ ਹੈ। ਆਪਣੇ ਚੈਨਲ ਦੀ ਰੀਚ ਵਧਾਉਣ ਤੇ ਆਪਣੇ ਫੋਲੋਅਰ ਵਧਾਉਣ ਦੇ ਚੱਕਰਾਂ ਵਿਚ ਨਾ ਪਓ। ਉਨ੍ਹਾਂ ਇਸ ਬੇਬੁਨਿਆਦ ਮੁੱਦੇ ਤੇ ਸਹਿਜਤਾ ਵਿਖਾਉਣ ਵਾਲੇ ਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨਾਂ ਇੰਡਸਟਰੀ ਦੇ ਕੁਝ ਲੋਕਾਂ (ਜੋ ਉਨ੍ਹਾਂ ਦੇ ਨੇੜਲੇ ਵੀ ਰਹੇ) ਬਾਰੇ ਆਪਣੀ ਨਾਖ਼ੁਸ਼ੀ ਜਾਹਰ ਕੀਤੀ। ਉਨ੍ਹਾਂ ਕਿਹਾ ਕਿ ਇਸ ਮਸਲੇ ਸਬੰਧੀ ਮੈਨੂੰ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ।
------
ਮਾਮਲੇ ਸਬੰਧੀ ਸਾਈਬਰ ਕਾਈਮ ਨੂੰ ਕੀਤਾ ਹੈ ਰਿਪੋਰਟ
ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਨ੍ਹਾਂ ਨੇ ਪੋਸਟ ਸਬੰਧੀ ਸਾਈਬਰ ਕਾਈਮ ਨੂੰ ਰਿਪੋਰਟ ਕਰ ਦਿੱਤਾ ਹੈ। ਮਾਮਲੇ ਦੀ ਤਹਿ ਤਕ ਜਾਣ ਲਈ ਉਹ ਅਦਾਲਤ ਦਾ ਵੀ ਰੁਖ ਕਰਨਗੇ। ਉਨ੍ਹਾਂ ਲੋਕਾਂ ਨੂੰ ਇਡੰਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਨ੍ਹਾਂ ਨੇ ਇਹ ਏਜੰਡਾ ਚਲਾਇਆ ਹੈ।