ਪਿੰਡ ਵਾਸੀਆਂ ਨੇ ਦੋ ਲੁਟੇਰੇ ਫੜ ਕੇ ਪੁਲਿਸ ਹਵਾਲੇ ਕੀਤੇ ਪਿੰਡ ਵਾਸੀਆਂ ਨੇ ਦੋ ਲੁਟੇਰੇ ਫੜ ਕੇ ਪੁਲਿਸ ਦੇ ਕੀਤੇ ਹਵਾਲੇ
Publish Date: Fri, 11 Sep 2026 09:17 PM (IST)
Updated Date: Sat, 12 Sep 2026 04:08 AM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ ਮੱਲ੍ਹੀਆਂ ਕਲਾਂ : ਬੀਤੀ ਰਾਤ ਅੱਡਾਂ ਉੱਗੀ ਨੇੜੇ ਪੈਂਦੇ ਪਿੰਡ ਬਾਊਪੁਰ ਕੋਲੋਂ ਪਿੰਡ ਵਾਸੀਆਂ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਲੁਟੇਰਿਆਂ ਨੂੰ ਦੋ ਲੰਬੇ ਹੱਥੀਆਂ ਸਮੇਤ ਗ੍ਰਿਫਤਾਰ ਕਰ ਕੇ ਪੁਲਿਸ ਚੌਕੀ ਉੱਗੀ ਹਵਾਲੇ ਕੀਤਾ ਹੈ। ਇਸ ਮਾਮਲੇ ਸਬੰਧੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਉਕਤ ਦੋਵੇਂ ਲੁਟੇਰਿਆਂ ਨੂੰ ਹਥਿਆਰਾਂ ਸਮੇਤ ਪਿੰਡ ਵਾਲਿਆਂ ਨੇ ਕਾਬੂ ਕੀਤਾ, ਜੋ ਕਿ ਪਿੰਡ ਉੱਗੀ ਦੇ ਹੀ ਦੱਸੇ ਜਾ ਰਹੇ ਹਨ। ਇਸ ’ਚ ਮੌਕਾ ਵਾਰਦਾਤ ’ਤੇ ਪਿੰਡ ਸਹਿਮ ਦੇ ਨੌਜਵਾਨ ਆਪਣੇ ’ਤੇ ਹੱਥੀਏ ਦੇ ਕੀਤੇ ਵਾਰ ਦਿਖਾਉਂਦੇ ਦਿਖ ਰਹੇ ਹਨ। ਪੁਲਿਸ ਵੱਲੋਂ ਕੀਤੀ ਜਾਂਚ ’ਚ ਉਕਤ ਲੁਟੇਰੇ ਇਹ ਕਹਿ ਰਹੇ ਹਨ ਕਿ ਸਾਡੀ ਆਪਸ ’ਚ ਲੜਾਈ ਸੀ ਜਦਕਿ ਅਸੀਂ ਲੁੱਟ-ਖੋਹ ਨਹੀਂ ਕਰ ਰਹੇ ਸੀ। ਇਨਾਂ ਕੋਲੋਂ ਇਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਪੂਰੇ ਮਾਮਲੇ ਦੀ ਤਫਦੀਸ਼ ਨਹੀਂ ਹੋਈ ਹੈ। ਪੁਲਿਸ ਚੌਕੀ ਉਗੀ ਦੇ ਇੰਚਾਰਜ ਬੂਟਾ ਰਾਮ ਦਾ ਕਹਿਣਾ ਹੈ ਕਿ ਜੇਕਰ ਪਿੰਡ ਸਹਿਮ ਦੇ ਨੌਜਵਾਨ, ਜਿਨ੍ਹਾਂ ਉੱਪਰ ਇਨ੍ਹਾਂ ਹਮਲਾ ਕੀਤਾ ਸੀ, ਆ ਕੇ ਆਪਣੇ ਬਿਆਨ ਦਰਜ ਕਰਵਾਉਂਦੇ ਹਨ ਤਾਂ ਫੜੇ ਗਏ ਲੁਟੇਰਿਆਂ ਉੱਪਰ ਮਾਮਲਾ ਦਰਜ ਕੀਤਾ ਜਾਵੇਗਾ। ਪਿੰਡ ਵਾਸੀ ਵੀਡੀਓ ’ਚ ਇਹ ਵੀ ਦੱਸ ਰਹੇ ਹਨ ਕਿ ਇਨਾਂ ਦੇ ਨਾਲ ਹੋਰ ਵੀ ਤਿੰਨ-ਚਾਰ ਵਿਅਕਤੀ ਸਨ ਜੋ ਮੌਕੇ ਤੋਂ ਫ਼ਰਾਰ ਹੋ ਗਏ ਤੇ ਇਹ ਪੁਲਿਸ ਦਾ ਕੰਮ ਹੈ ਕਿ ਉਨਾਂ ਨੂੰ ਵੀ ਲੱਭਿਆ ਜਾਵੇ। ਇਸ ਮਾਮਲੇ ਸਬੰਧੀ ਸਦਰ ਥਾਣਾ ਨਕੋਦਰ ਦੇ ਐੱਸਐੱਚਓ ਪਲਵਿੰਦਰ ਸਿੰਘ ਨਾਲ ਫੋਨ ’ਤੇ ਜਦੋਂ ਗੱਲ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਜੇਕਰ ਫੜੇ ਗਏ ਵਿਅਕਤੀ ਵਾਕਿਆ ਹੀ ਲੁੱਟਾਂ-ਖੋਹਾਂ ਦੀ ਵਾਰਦਾਤ ’ਚ ਸ਼ਾਮਲ ਹੋਣਗੇ ਤਾਂ ਉਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।