ਏਜੀਆਈ ਗਲੋਬਲ ਸਕੂਲ ਦੇ ਖੇਡ ਮੇਲੇ ਦੌਰਾਨ ਸਕੇਟਿੰਗ ਮੁਕਾਬਲੇ ਕਰਵਾਏ
ਏਜੀਆਈ ਗਲੋਬਲ ਸਕੂਲ ਦੇ ਖੇਡ ਮੇਲੇ ਦੌਰਾਨ ਸਕੇਟਿੰਗ ਮੁਕਾਬਲੇ ਕਰਵਾਏ
Publish Date: Sun, 18 Oct 2026 07:27 PM (IST)
Updated Date: Mon, 19 Oct 2026 04:06 AM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਗਲੋਬਲ ਸਕੂਲ ਵੱਲੋਂ ਕਰਵਾਏ ਜਾ ਰਹੇ ਖੇਡ ਮੇਲੇ ਤਹਿਤ ਜਲੰਧਰ ਹਾਈਟਸ-2, ਅਰਬਾਨਾ, 66 ਫੁੱਟ ਰੋਡ ਸਥਿਤ ਸਕੂਲ ਦੇ ਖੇਡ ਮੈਦਾਨ ’ਚ ਸਕੇਟਿੰਗ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਉਮਰ ਵਰਗਾਂ ਦੇ ਇਨ੍ਹਾਂ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। 4 ਤੋਂ 6 ਸਾਲ ਉਮਰ ਵਰਗ ’ਚ ਰਿਆਂਸ਼ ਨੇ ਪਹਿਲਾ, ਅਥਰਵ ਨੇ ਦੂਜਾ ਤੇ ਦਿਵਿਤ ਨੇ ਤੀਜਾ ਸਥਾਨ ਹਾਸਲ ਕੀਤਾ। 6 ਤੋਂ 8 ਸਾਲ ਵਰਗ ’ਚ ਪਰਵਦੀਪ ਪਹਿਲੇ, ਸਾਇਰਾਹ ਦੂਜੇ ਤੇ ਮਨਕੀਰਤ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ 9 ਤੋਂ 10 ਸਾਲ ਵਰਗ ’ਚ ਸ਼ਾਇਨ ਨੇ ਪਹਿਲਾ, ਯਸ਼ਿਕਾ ਨੇ ਦੂਜਾ ਤੇ ਫਤਿਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ 11 ਤੋਂ 12 ਸਾਲ ਵਰਗ ’ਚ ਅਨਹਦ ਪਹਿਲੇ, ਇਨਾਇਆ ਦੂਜੇ ਤੇ ਅੰਸ਼ੁਮਨ ਤੀਜੇ ਸਥਾਨ ’ਤੇ ਰਹੇ। ਸਕੂਲ ਦੀ ਚੇਅਰਪਰਸਨ ਸਲਵਿੰਦਰਜੀਤ ਕੌਰ ਨੇ ਸਾਰੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਤੇ ਉਤਸ਼ਾਹ ਦੀ ਸ਼ਲਾਘਾ ਕੀਤੀ। ਸਕੂਲ ਦੀ ਡਾਇਰੈਕਟਰ ਹਰਲੀਨ ਮੋਹੰਤੀ ਤੇ ਪ੍ਰਿੰਸੀਪਲ ਆਰਤੀ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।