- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਗਮ ਕਮਿਸ਼ਨਰ ਦੇ ਤਨਖਾਹਾਂ ਜਾਰੀ ਕਰਨ ਦੇ ਭਰੋਸੇ ਦੇ ਬਾਅਦ ਯੂਨੀਅਨ ਦਾ ਧਰਨਾ ਮੁਲਤਵੀ

--ਯੂਨੀਅਨ ਨੇ ਸਰਕਾਰ ਦਾ ਪੁਤਲਾ ਵੀ ਫੂਕਿਆ
--ਗ੍ਰੇਟਸ ਕੰਪਨੀ ਦੇ ਠੇਕੇ ਦੀ ਵਧਾਈ ਮਿਆਦ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਕਮਿਸ਼ਨਰ ਤੇ ਵੱਖ-ਵੱਖ ਯੂਨੀਅਨਾਂ ਦੇ ਪ੍ਰਧਾਨ ਬੰਟੂ ਸਭਰਵਾਲ ਦੀ ਅਗਵਾਈ ਵਾਲੀ ਯੂਨੀਅਨ ਵਿਚਕਾਰ ਹੋਈ ਮੀਟਿੰਗ ਦੇ ਬਾਅਦ ਕੱਚੇ ਸੀਵਰਮੈਨਾਂ ਦੀਆਂ ਤਨਖਾਹਾਂ ਜਾਰੀ ਕਰਨ ਤੇ ਬਾਕੀ ਮੰਗਾਂ ਬਾਰੇ ਮੰਗਲਵਾਰ ਨੂੰ ਵਿਚਾਰ ਕਰਨ ਲਈ ਮੀਟਿੰਗ ਕਰਨ ਦਾ ਭਰੋਸਾ ਦੇਣ ਬਾਅਦ ਧਰਨਾ ਮੁਲਤਵੀ ਕਰ ਦਿੱਤਾ ਗਿਆ। ਯੂਨੀਅਨ ਵੱਲੋਂ ਸ਼ੁੱਕਰਵਾਰ ਨੂੰ ਤੀਜੇ ਦਿਨ ਵੀ ਧਰਨਾ ਦਿੱਤਾ ਗਿਆ ਤੇ ਇਸ ਦੇ ਬਾਅਦ ਕਮਿਸ਼ਨਰ ਨੇ ਯੂਨੀਅਨ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਤੇ ਕਮਿਸ਼ਨਰ ਨੇ ਕਿਹਾ ਕਿ ਤਨਖਾਹ ਕਿਸੇ ਵੀ ਮੁਲਾਜ਼ਮ ਦੀ ਨਹੀਂ ਰੁਕਣੀ ਚਾਹੀਦੀ ਤੇ ਉਨ੍ਹਾਂ ਨੇ ਕਿਹਾ ਕਿ ਅੱਜ ਤਨਖਾਹਾਂ ਆਨਲਾਈਨ ਜਾਰੀ ਕਰ ਦਿੱਤੀਆਂ ਗਈਆਂ ਤੇ ਬਾਕੀ ਰਹਿੰਦੀਆਂ ਵੀ ਤਨਖਾਹਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਤੇ ਸੋਮਵਾਰ ਨੂੰ ਗ੍ਰੇਟਸ ਠੇਕਾ ਕੰਪਨੀ ਨੂੰ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਯੂਨੀਅਨ ਸ੍ਰੀ ਰਾਮ ਚੌਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ।
----------------------
ਸੰਯੁਕਤ ਕਮਿਸ਼ਨਰ ਕਰਨਗੇ ਠੇਕਾ ਕੰਪਨੀ ਨਾਲ ਮੀਟਿੰਗ
ਇਸ ਦੌਰਾਨ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਠੇਕੇ ਤੇ ਰੱਖਣ ਵਾਲੀ ਕੰਪਨੀ ਗ੍ਰੇਟਸ ਦੇ ਪ੍ਰਬੰਧਕਾਂ ਨੂੰ ਸੋਮਵਾਰ ਨਗਰ ਨਿਗਮ ਬੁਲਾਇਆ ਗਿਆ ਹੈ ਤੇ ਉਨ੍ਹਾਂ ਦੀ ਮੀਟਿੰਗ ਸੰਯੁਕਤ ਕਮਿਸ਼ਨਰ ਡਾ. ਮਨਦੀਪ ਕੌਰ ਤੇ ਡਾ. ਸੁਮਨਦੀਪ ਕੌਰ ਨਾਲ ਹੋਵੇਗੀ। ਉਸ ਦੇ ਬਾਅਦ ਕੱਚੇ ਕਰਮਚਾਰੀਆਂ ਦੀ ਤਨਖਾਹ ਜਾਰੀ ਨਾ ਕਰਨ ਤੇ ਹੋਰ ਮਸਲਿਆਂ ਬਾਰੇ ਦੋਵੇ ਸੰਯੁਕਤ ਕਮਿਸ਼ਨਰ ਗੱਲਬਾਤ ਕਰਨਗੇ। ਸੋਮਵਾਰ ਨੂੰ ਉਹ ਟ੍ਰੇਨਿੰਗ ’ਤੇ ਹੋਣਗੇ ਤੇ ਮੰਗਲਵਾਰ ਨੂੰ ਯੂਨੀਅਨ ਆਗੂਆਂ ਨਾਲ ਬਾਕੀ ਮਸਲਿਆਂ ਬਾਰੇ ਮੀਟਿੰਗ ਕਰਨਗੇ।