- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਗਰੁੱਪ ਵਿਖੇ ‘ਜਸ਼ਨ-ਏ-ਦੀਵਾਲੀ 2.0’ ਦੀ ਧੂਮ, ਪੰਜਾਬੀ ਗਾਇਕ ਨਿੰਜਾ ਦੀ ਲਾਈਵ ਪੇਸ਼ਕਾਰੀ ਨੇ ਬੰਨ੍ਹਿਆ ਸਮਾਂ

-3,500 ਦੇ ਕਰੀਬ ਲੋਕਾਂ ਦੀ ਸ਼ਮੂਲੀਅਤ ਨਾਲ ਸਮਾਗਮ ਬਣਿਆ ਯਾਦਗਾਰ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੂਦਾਂ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ‘ਜਸ਼ਨ-ਏ-ਦੀਵਾਲੀ 2.0’ ਮਨਾਇਆ ਗਿਆ। ਇਸ ਸ਼ਾਨਦਾਰ ਸਮਾਗਮ ’ਚ 3,500 ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਰਦਾਰਨੀ ਪਰਮਿੰਦਰ ਕੌਰ ਚੰਨੀ, ਕੋ ਚੇਅਰਪਰਸਨ, ਡਾ. ਮਨਬੀਰ ਸਿੰਘ, ਮੈਨੇਜਿੰਗ ਡਾਇਰੈਕਟਰ, ਤਨਿਕਾ ਜੁਆਇੰਟ ਮੈਨੇਜਿੰਗ ਡਾਇਰੈਕਟਰ; ਹਰਪ੍ਰੀਤ ਸਿੰਘ, ਵਾਈਸ ਚੇਅਰਮੈਨ, ਐਡਵੋਕੇਟ ਮਨਜਿੰਦਰ ਕੌਰ, ਕੋ ਵਾਈਸ ਚੇਅਰਪਰਸਨ; ਡਾ. ਨਿਤਿਨ ਟੰਡਨ, ਐਗਜ਼ੀਕਿਊਟਿਵ ਡਾਇਰੈਕਟਰ ਅਤੇ ਡਾ. ਅਨੁਰਾਗ ਸ਼ਰਮਾ, ਕੈਂਪਸ ਡਾਇਰੈਕਟਰ ਸਮੇਤ ਕਈ ਪਤਵੰਤੇ ਮਹਿਮਾਨਾਂ ਨੇ ਸ਼ਿਰਕਤ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਪ੍ਰਸਿੱਧ ਪੰਜਾਬੀ ਗਾਇਕ ਨਿੰਜਾ ਦੀ ਸ਼ਾਨਦਾਰ ਲਾਈਵ ਪੇਸ਼ਕਾਰੀ ਰਹੀ। ਉਨ੍ਹਾਂ ਦੀ ਦਮਦਾਰ ਆਵਾਜ਼ ਅਤੇ ਮਕਬੂਲ ਪੰਜਾਬੀ ਗੀਤਾਂ ਨੇ ਦਰਸ਼ਕਾਂ ਨੂੰ ਨੱਚਣ-ਝੂਮਣ ਲਈ ਮਜਬੂਰ ਕਰ ਦਿੱਤਾ। ਹਾਜ਼ਰ ਲੋਕਾਂ ਨੇ ਉਨ੍ਹਾਂ ਦੇ ਗੀਤਾਂ ਦਾ ਭਰਪੂਰ ਆਨੰਦ ਮਾਣਿਆ ਅਤੇ ਨਾਲ ਗਾ ਕੇ ਇਸ ਸੰਗੀਤਕ ਸ਼ਾਮ ਨੂੰ ਯਾਦਗਾਰੀ ਬਣਾ ਦਿੱਤਾ। ਉਨ੍ਹਾਂ ਦੀ ਪੇਸ਼ਕਾਰੀ ਸਮਾਗਮ ਦਾ ਸ਼ਾਨਦਾਰ ਸਮਾਪਨ ਬਣੀ।
ਇਸ ਤੋਂ ਇਲਾਵਾ ਪੰਜਾਬੀ ਗਾਇਕਾ ਮੰਨਤ ਨੂਰ ਅਤੇ ‘ਵੌਇਸ ਆਫ਼ ਪੰਜਾਬ ਮਾਸਟਰ ਚੈਂਪ-ਏਕ ਤੇ ਏਕ ਗਿਆਰਾਂ’ ਦੇ ਜੇਤੂ ਸ਼ਬਦ ਅਰੋੜਾ ਨੇ ਵੀ ਸੰਗੀਤਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਗਮ ਦੌਰਾਨ ਕਰਵਾਈ ਗਈ ਫਰੈਸ਼ਰਜ਼ ਫੈਸ਼ਨ ਪਰੇਡ ’ਚ ਨਵੇਂ ਵਿਦਿਆਰਥੀਆਂ ਨੇ ਰੈਂਪ ਉੱਤੇ ਆਤਮ-ਵਿਸ਼ਵਾਸ, ਸ਼ਖ਼ਸੀਅਤ ਅਤੇ ਫੈਸ਼ਨ ਦੇ ਅੰਦਾਜ਼ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਡਿਪਾਰਟਮੈਂਟ ਆਫ਼ ਕੰਪਿਊਟਰ ਐਪਲੀਕੇਸ਼ਨਜ਼ ਨੇ ਓਵਰਆਲ ਟਰਾਫ਼ੀ ਜਿੱਤੀ, ਜਦਕਿ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ (ਸੀਐੱਸਈ) ਵਿਭਾਗ ਨੇ ਰਨਰ-ਅੱਪ ਟਰਾਫ਼ੀ ਹਾਸਲ ਕੀਤੀ। ਇਸ ਤੋਂ ਇਲਾਵਾ 2.5 ਲੱਖ ਤੱਕ ਦੇ ਇਨਾਮਾਂ ਵਾਲੇ ਲੱਕੀ ਡਰਾਅ ਨੇ ਵੀ ਹਾਜ਼ਰੀਨ ਵਿੱਚ ਖ਼ਾਸ ਉਤਸ਼ਾਹ ਪੈਦਾ ਕੀਤਾ।
ਇਸ ਮੌਕੇ ਚਰਨਜੀਤ ਸਿੰਘ ਚੰਨੀ, ਚੇਅਰਮੈਨ, ਸੀਟੀ ਗਰੁੱਪ ਨੇ ਪ੍ਰਬੰਧਕੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਤਿਉਹਾਰ ਆਪਸੀ ਪਿਆਰ, ਸੱਭਿਆਚਾਰਕ ਕਦਰਾਂ-ਕੀਮਤਾਂ, ਏਕਤਾ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਮੌਕਾ ਹੁੰਦੇ ਹਨ। ਡਾ. ਮਨਬੀਰ ਸਿੰਘ, ਮੈਨੇਜਿੰਗ ਡਾਇਰੈਕਟਰ, ਨੇ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਹਰਪ੍ਰੀਤ ਸਿੰਘ, ਵਾਈਸ ਚੇਅਰਮੈਨ ਨੇ ਵਿਦਿਆਰਥੀਆਂ ਦੇ ਉਤਸ਼ਾਹ ਤੇ ਪ੍ਰਬੰਧਕੀ ਟੀਮ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ।