ਧਾਰਮਿਕ ਗੀਤਾਂ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਦੇ ਧਾਰਮਿਕ ਗੀਤਾਂ ਨੂੰ ਸੋਸ਼ਲ ਮੀਡੀਆ ’ਤੇ ਮਿਲ ਰਿਹਾ ਭਰਵਾਂ ਹੁੰਗਾਰਾ
Publish Date: Wed, 28 Jan 2026 06:35 PM (IST)
Updated Date: Wed, 28 Jan 2026 06:37 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪ੍ਰਸਿੱਧ ਪੰਜਾਬੀ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਵੱਲੋਂ ਗਾਏ ਗਏ ਦੋ ਨਵੇਂ ਧਾਰਮਿਕ ਗੀਤ ‘ਗੁਰੂ ਰਵਿਦਾਸ ਨੂੰ ਧਿਆਈਐ’ ਤੇ ‘ਬੰਦੇ ਰੱਬ ਦੇ’ ਨੂੰ ਸੋਸ਼ਲ ਮੀਡੀਆ ਸਾਈਟਾਂ ’ਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਸ਼ਕਾਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਗੀਤ ਕਮਲ ਮਿਊਜ਼ਿਕ ਰਿਕਾਰਡ ਵੱਲੋਂ ਮਾਰਕੀਟ ’ਚ ਪੇਸ਼ ਕੀਤੇ ਗਏ ਹਨ। ਦੋਵੇਂ ਗੀਤਾਂ ਦੇ ਬੋਲ ਕੁਲਵੀਰ ਲੱਲੀਆਂ ਨੇ ਖੁਦ ਲਿਖੇ ਹਨ ਤੇ ਆਪਣੀ ਹੀ ਆਵਾਜ਼ ’ਚ ਗਾਏ ਹਨ। ਇਨ੍ਹਾਂ ਧਾਰਮਿਕ ਰਚਨਾਵਾਂ ਨੂੰ ਨੌਜਵਾਨ ਸੰਗੀਤਕਾਰ ਲੱਕੀ ਅੱਪਰਾ ਨੇ ਸੁਰੀਲੇ ਸੰਗੀਤ ਨਾਲ ਸਜਾਇਆ ਹੈ। ਪੇਸ਼ਕਾਰ ਤਲਵਿੰਦਰ ਢਿੱਲੋਂ ਤੇ ਗਾਇਕ ਕੁਲਵੀਰ ਲੱਲੀਆਂ ਨੇ ਆਸ ਪ੍ਰਗਟਾਈ ਹੈ ਕਿ ਸਰੋਤੇ ਇਨ੍ਹਾਂ ਧਾਰਮਿਕ ਗੀਤਾਂ ਨੂੰ ਪਹਿਲਾਂ ਆਏ ਗੀਤਾਂ ਦੀ ਤਰ੍ਹਾਂ ਭਵਿੱਖ ’ਚ ਵੀ ਭਰਪੂਰ ਪਿਆਰ, ਮਾਣ ਤੇ ਸਤਿਕਾਰ ਬਖ਼ਸ਼ਣਗੇ।