ਰਿਸ਼ਤਿਆਂ ਅੰਦਰਲੀ ਸੁਹਿਰਦਾ ਚੰਗੇਰੇ ਸਮਾਜ ਦੀ ਸਿਰਜਣਾ ’ਚ ਸਹਾਈ : ਸ਼ੇਰੋਵਾਲੀਆ
ਰਿਸ਼ਤਿਆਂ ਅੰਦਰਲੀ ਸੁਹਿਰਦਾ ਚੰਗੇਰੇ ਸਮਾਜ ਦੀ ਸਿਰਜਣਾ ’ਚ ਸਹਾਈ - ਸ਼ੇਰੋਵਾਲੀਆ
Publish Date: Sat, 14 Feb 2026 06:39 PM (IST)
Updated Date: Sat, 14 Feb 2026 06:42 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ‘ਸਾਡੇ ਸਮਾਜਿਕ ਤੇ ਪਰਿਵਾਰਿਕ ਰਿਸ਼ਤਿਆਂ ਅੰਦਰਲਾ ਨਿੱਘ ਸੁਹਿਰਦਤਾ ਤੇ ਸ਼ਿੱਦਤ ਚੰਗੇਰੇ ਸਮਾਜ ਸਿਰਜਣ ‘ਚ ਸਹਾਈ ਹੁੰਦੇ ਹਨ ਤੇ ਇਨ੍ਹਾਂ ਅੰਦਰਲੀ ਪਾਕੀਜ਼ਗੀ ਮਨਾਂ ਨੂੰ ਸਕੂਨ ਦਿੰਦੀ ਹੈ’। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕੀਤਾ। ਉਹ ਸ਼ੁੱਕਰਵਾਰ ਨੂੰ ਨੇੜਲੇ ਪਿੰਡ ਸੈਦਪੁਰ ਝਿੜੀ ’ਚ ਕਾਮਰੇਡ ਸਰਬਣ ਕੁਮਾਰ ਬਿੱਲਾ ਦੇ ਬੇਟੇ ਐਡਵੋਕੇਟ ਅਰੁਣ ਕੁਮਾਰ ਹੰਸ ਦੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਮੌਕੇ ਇਸ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸ਼ੇਰੋਵਾਲੀਆ ਨੇ ਕਿਹਾ ਕਿ ਸਿਆਸਤ ’ਚ ਉਹ ਲੋਕ ਬੇਚੈਨ ਹਨ, ਜਿਹੜੇ ਜ਼ਮੀਨੀ ਹਕੀਕਤਾਂ ਨੂੰ ਨਜ਼ਰ ਅੰਦਾਜ਼ ਕਰਕੇ ਹਵਾਈ ਗੱਲਾਂ ਕਰਦੇ। ਮੌਜੂਦਾ ਦੌਰ ’ਚ ਭਾਜਪਾ ਤੇ ਭਾਜਪਾ ਸਰਕਾਰ ਵੱਲੋਂ ਸੰਵਿਧਾਨਿਕ ਸੰਸਥਾਵਾਂ ਨੂੰ ਸਾਹ ਸਤਹੀਣ ਕਰਨ ਦੇ ਵਰਤਾਰੇ ਬਾਰੇ ਗੱਲ ਕਰਦਿਆਂ ਸ਼ੇਰੋਵਾਲੀਆਂ ਨੇ ਕਿਹਾ ਕਿ ਇਸ ਦਾ ਵਿਰੋਧ ਕਰਨ ਲਈ ਕਾਂਗਰਸ ਪਾਰਟੀ ਸੰਘਰਸ਼ ਕਰ ਰਹੀ ਹੈ। ਕਾਂਗਰਸ ਦੇ ਸਿਖਰਲੇ ਆਗੂ ਰਾਹੁਲ ਗਾਂਧੀ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਨੂੰ ਲੋਕਾਂ ਸਾਹਮਣੇ ਨੰਗਾ ਕਰ ਰਹੇ ਹਨ। ਉਹ ਭਾਜਪਾ ਸਰਕਾਰ ਦੀਆਂ ਬੇਤੁਕੀਆਂ ਗੱਲਾਂ ਦਾ ਬ-ਦਲੀਲ ਜਵਾਬ ਦੇ ਰਹੇ ਹਨ। ਰਾਹੁਲ ਗਾਂਧੀ ਕੋਲ ਇਕ ਸਪਸ਼ਟ ਦ੍ਰਿਸ਼ਟੀਕੋਣ ਹੈ, ਜੋ ਦੇਸ਼ ਦੇ ਲੋਕਾਂ ਨੂੰ ਬਿਹਤਰੀ ਵੱਲ ਸੇਧਤ ਹੈ। ਇਕ ਹੋਰ ਸਵਾਲ ਦੇ ਜਵਾਬ ’ਚ ਸ਼ੇਰੋਵਾਲੀਆਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਕੀਤਾ ਮੁਕਤ ਵਪਾਰ ਸਮਝੌਤਾ ਇਥੋਂ ਦੇ ਲੋਕਾਂ ਨੂੰ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਪਹੁੰਚਾਏਗਾ।