- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਭ ਮਿਲਨੇ ਕਾ ਚਾਉ ਸਿਮਰਨ ਸੇਵਾ ਸੁਸਾਇਟੀ ਲੋਹੀਆਂ ਵੱਲੋਂ ‘ਸਿਮਰਨ ਅਭਿਆਸ ਸਮਾਗਮ’ ਅੱਜ

ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖਾਸ : ਗੁਰਦੁਆਰਾ ਪ੍ਰਭਮਿਲਨੇ ਕਾ ਚਾਉ ਬ੍ਰਹਮਗਿਆਨ ਕੇਂਦਰ ਰੌਲੀ ਰੋਡ ਨੇੜੇ ਬੁੱਗੀਪੁਰਾ ਰੋਡ, ਮੋਗਾ ਦੀ ਸਰਪ੍ਰਸਤੀ ਹੇਠ ‘ਪ੍ਰਭ ਮਿਲਨੇ ਕਾ ਚਾਉ ਸਿਮਰਨ ਸੇਵਾ ਸੁਸਾਇਟੀ ਇਲਾਕਾ ਲੋਹੀਆਂ ਖਾਸ ਅਤੇ ਸੁਲਤਾਨਪੁਰ ਲੋਧੀ’ ਵੱਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ, ਕਵੀਸ਼ਰ, ਢਾਡੀ ਵਾਰਾਂ ਅਤੇ ਅਕੱਥ ਕਥਾ ‘ਸਿਮਰਨ ਅਭਿਆਸ ਸਮਾਗਮ’ ਮਿਤੀ 11 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 3 ਵਜੇ ਸ਼ਾਮ ਤੱਕ ਭਾਈ ਮਰਦਾਨਾ ਜੀ ਦੀਵਾਨ ਹਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਭਾਈ ਸਲਵਿੰਦਰ ਸਿੰਘ ਰਿਟਾਇਰਡ ਥਾਣੇਦਾਰ, ਭਾਈ ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਭਾਈ ਸੁਖਬੀਰ ਸਿੰਘ ਜਾਲਫ਼, ਸੁਖਦੇਵ ਸਿੰਘ ਮੁਰਾਜਵਾਲਾ, ਭਾਈ ਸੁਰਜੀਤ ਸਿੰਘ, ਭਾਈ ਸੁਖਵਿੰਦਰ ਸਿੰਘ ਸੋਢੀ, ਭਾਈ ਦੀਦਾਰ ਸਿੰਘ ਦਰਦੀ, ਦਰਸ਼ਨ ਸਿੰਘ, ਬਾਬਾ ਬਲਦੇਵ ਸਿੰਘ, ਕੁਲਦੀਪ ਸਿੰਘ ਮਰੋਕ, ਚਰਨਜੀਤ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਵਿੱਚ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਵੱਲੋਂ ਵਰੋਸਾਏ ਹੋਏ ਭਾਈ ਦਲਬੀਰ ਸਿੰਘ ਜੀ ਤਰਮਾਲਾ ਵੱਲੋਂ ਕਥਾ ਪ੍ਰਵਾਹ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।