- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਲੁਜ ਫਿਲਮ ਨੂੰ ਪਲੇਟ ਫਾਰਮ ਤੋਂ ਹਟਾਉਣ ਦੀ ਸਿੱਖ ਸਿੱਖ ਤਾਲਮੇਲ ਕਮੇਟੀ ਨੇ ਕੀਤੀ ਨਿੰਦਾ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਸ ਵੇਲੇ ਸਿੱਖ ਨੌਜਵਾਨਾਂ ’ਤੇ ਹੋਏ ਜੁਲਮ ਦੀ ਸੱਚਾਈ ਦੱਸਦੀ ਫਿਲਮ ਸਤਲੁਜ ਫਿਲਮ ਨੂੰ ਓਟੀਟੀ ਤੋਂ ਹਟਾਉਣ ’ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਬੇਬਕ ਜੁਅਰਤ ਅਡੋਲ ਅਤੇ ਸੱਚ ਵਾਲੀ ਜੀਵਨ ਸ਼ੈਲੀ ’ਤੇ ਆਧਾਰਿਤ ਸਿੱਖ ਕੌਮ ਲਈ ਦਿੱਤੀਆਂ ਕੁਰਬਾਨੀਆਂ ਦੀ ਮੂੰਹ ਬੋਲਦੀ ਫਿਲਮ ਸਤਲੁਜ ਵਿੱਚ ਉਸ ਵੇਲੇ ਦੀ ਸਰਕਾਰ ਵੱਲੋਂ ਸਿੱਖ ਕੌਮ ਤੇ ਢਾਹੇ ਜੁਲਮ ਦੀ ਦਾਸਤਾਨ ਹੈ ਤੇ ਸਿਰਫ 2 ਦਿਨਾ ਬਾਅਦ ਬੈਨ ਕਰ ਦਿੱਤੀ ਦਿੱਤੀ ਗਈ, ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਕੁੱਝ ਹਿੰਦੂ ਵੀਰਾਂ ’ਤੇ ਕੀਤਾ ਜੁਲਮ ਦੀ ਕਸ਼ਮੀਰ ਫਾਈਲ ਤਾਂ ਦਿਖਾਈ ਜਾ ਸਕਦੀ ਹੈ ਤੇ ਉਸ ਦਾ ਟੈਕਸ ਵੀ ਮੁਆਫ਼ ਕੀਤਾ ਗਿਆ ਹੈ, ਕੇਰਲਾ ਸਟੋਰੀ ਵਿਚ ਹਿੰਦੂ ਬੱਚੀਆਂ ਨਾਲ ਹੋਏ ਜ਼ੁਲਮ ਵਾਲੀ ਫਿਲਮ ਦਿਖਾਈ ਜਾ ਸਕਦੀ ਹੈ ਪਰ ਸਿੱਖ ਕੌਮ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਕਿਸ ਤਰ੍ਹਾਂ ਲਾਸ਼ ਬਣਾ ਦਿੱਤਾ ਗਿਆ, ਉਹ ਲੋਕਾਂ ਨੂੰ ਨਹੀਂ ਦੱਸਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਦਾ ਸਿੱਖਾਂ ਨਾਲ ਵਿਤਕਰਾ ਲਗਾਤਰ ਵਧਦਾ ਜਾ ਰਿਹਾ ਹੈ। ਨਤੀਜੇ ਵਜੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪੁੱਜ ਸਕਦਾ ਹੈ। ਇਸ ਮੌਕੇ ਮਨਮਿੰਦਰ ਸਿੰਘ ਭਾਟੀਆ, ਮਨਪ੍ਰੀਤ ਸਿੰਘ ਬਿੰਦਰਾ, ਹਰਨੇਕ ਸਿੰਘ ਨੇਕੀ, ਕਮਲਦੀਪ ਸਿੰਘ ਕੰਮਾ, ਵਿਪਨ ਕੁਮਾਰ ਆਦਿ ਹਾਜ਼ਰ ਸਨ।