ਮਨੁੱਖਤਾ ਦੀ ਸੇਵਾ ਲਈ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਵਧਾਏ ਹੱਥ
ਮਨੁੱਖਤਾ ਦੀ ਸੇਵਾ ਲਈ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਵਧਾਏ ਕਦਮ
Publish Date: Wed, 25 Feb 2026 06:24 PM (IST)
Updated Date: Wed, 25 Feb 2026 06:28 PM (IST)
--ਅਪਾਹਜ ਬੱਚੇ ਦੇ ਇਲਾਜ ਤੇ ਬਜ਼ੁਰਗ ਮਾਤਾ ਦੀ ਕੀਤੀ ਸਹਾਇਤਾ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਮਸੀਹਾ ਬਣੀ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਪਿੰਡ ਗਗੋਮਾਹਲ, ਅਜਨਾਲਾ ਵਿਖੇ ਬੇਸਹਾਰਾ ਪਰਿਵਾਰ ਦੀ ਬਾਂਹ ਫੜ ਕੇ ਮਨੁੱਖਤਾ ਦੀ ਸੇਵਾ ਲਈ ਕਦਮ ਵਧਾਏ ਹਨ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਪਿੰਡ ਗਗੋਮਾਲ ਦੀ ਰਹਿਣ ਵਾਲੀ ਬੀਬੀ ਹਰਭਜਨ ਕੌਰ ਤੇ ਉਨ੍ਹਾਂ ਦਾ ਪੋਤਰਾ ਅਜੂਬ ਸਿੰਘ ਲੰਮੇ ਸਮੇਂ ਤੋਂ ਸਰੀਰਕ ਅੰਗਹੀਣਤਾ ਤੇ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਪਰਿਵਾਰ ਦੀ ਮਾਲੀ ਹਾਲਤ ਇੰਨੀ ਨਾਜ਼ੁਕ ਹੈ ਕਿ ਉਹ ਦੋ ਡੰਗ ਦੀ ਰੋਟੀ ਲਈ ਵੀ ਜੱਦੋ-ਜਹਿਦ ਕਰ ਰਹੇ ਹਨ। ਸੁਸਾਇਟੀ ਵੱਲੋਂ ਹਰਭਜਨ ਕੌਰ ਨੂੰ ਉਚੇਰੀ ਗੁਣਵੱਤਾ ਵਾਲੀ ਵੀਲ ਚੇਅਰ ਮੁਹੱਈਆ ਕਰਵਾਈ ਹੈ। ਉਨ੍ਹਾਂ ਦੇ ਪੋਤਰੇ ਅਜੂਬ ਸਿੰਘ ਦੀ ਪੜ੍ਹਾਈ ਲਈ ਸੁਸਾਇਟੀ ਵੱਲੋਂ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ। ਸੁਸਾਇਟੀ ਨੇ ਬੱਚੇ ਦੀ ਟੇਢੀਆਂ ਲੱਤਾਂ ਦਾ ਮੁਕੰਮਲ ਆਪ੍ਰੇਸ਼ਨ ਤੇ ਇਲਾਜ ਕਰਵਾਉਣ ਦੀ ਜ਼ਿੰਮੇਵਾਰੀ ਵੀ ਚੁੱਕੀ ਹੈ। ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੇ ਦਸਿਆ ਕਿ ਸੇਵਾ ਦੇ ਮਿਸ਼ਨ ਸਮੇ ਸੁਸਾਇਟੀ ਦੇ ਸੀਨਅਰ ਮੈਂਬਰ ਪ੍ਰੋ. ਬਲਵਿੰਦਰਪਾਲ ਸਿੰਘ, ਸੰਦੀਪ ਸਿੰਘ ਚਾਵਲਾ, ਹਰਦੇਵ ਸਿੰਘ ਗਰਚਾ, ਸਾਹਿਬ ਸਿੰਘ ਆਦਿ ਸ਼ਾਮਲ ਹਨ।