
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਬਜ਼ੁਰਗ ਕਿਰਤੀ ਗੁਰਸਿੱਖਾਂ ਦੀ ਕੀਤੀ ਮੱਦਦ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਅੰਮ੍ਰਿਤਸਰ ਵਿਖੇ ਕਰਵਾਏ ਇਕ ਖਾਸ ਸਮਾਗਮ ਵਿਚ ਬਜ਼ੁਰਗ ਕਿਰਤੀ ਗੁਰਸਿੱਖਾਂ ਨੂੰ ਰਿਕਸ਼ੇ ਵੰਡ ਕੇ ਰੋਜ਼ਗਾਰ ਦਾ ਸਹਾਰਾ ਦਿੱਤਾ ਗਿਆ। ਜੱਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ ਮੁੱਖ ਸੇਵਾਦਾਰ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਦੱਸਿਆ ਕਿ ਇਸ ਉਪਰਾਲੇ ਰਾਹੀਂ ਉਨ੍ਹਾਂ ਗੁਰਸਿੱਖਾਂ ਨੂੰ ਆਪਣੇ ਪਰਿਵਾਰ ਦੀ ਸੰਭਾਲ ਕਰਨ ਯੋਗ ਬਣਾਇਆ ਗਿਆ ਹੈ। ਲੋੜਵੰਦਾਂ ਨੂੰ ਰਿਕਸ਼ੇ ਦੇਣ ਸਮੇਂ ਜਥੇਦਾਰ ਖਾਲਸਾ ਨੇ ਸਮੁੱਚੇ ਤੌਰ ’ਤੇ ਸਾਰੇ ਰਿਕਸ਼ਾ ਚਾਲਕਾ ਨੂੰ ਬੇਨਤੀ ਕੀਤੀ ਕਿ ਪ੍ਰਤੀਦਿਨ ਪਹਿਲਾ ਪੈਡਲ ਮਾਰਨ ਵਕਤ ਮੂਲ ਮੰਤਰ ਸਾਹਿਬ ਦਾ ਪਾਠ ਤੇ ਸਿਮਰਨ ਕਰਕੇ ਆਪਣੇ ਕਮ ਦੀ ਸ਼ੁਰੁਆਤ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਰਿਕਸ਼ੇ ਵੰਡਣ ਦੀ ਸ਼ੁਰੂਆਤ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਜੱਥੇਦਾਰ ਪਰਮਿੰਦਰਪਾਲ ਸਿੰਘ ਖ਼ਾਲਸਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਵਿੱਤਰ ਹੁਕਮਨਾਮਾ ਤੇ ਪ੍ਰਿਤਪਾਲ ਸਿੰਘ ਵੱਲੋਂ ਅਰਦਾਸ ਨਾਲ ਕੀਤੀ। ਇਸ ਮੌਕੇ ਮਨਜੀਤ ਸਿੰਘ, ਤਜਿੰਦਰ ਸਿੰਘ, ਹਰਜਿੰਦਰ ਸਿੰਘ ਜਿੰਦਾ, ਮਨਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਰਾਜੂ, ਤਜਿੰਦਰ ਸਿੰਘ ਲਵਲੀ, ਗੁਰਮੀਤ ਸਿੰਘ ਬੌਬੀ, ਸੁਖਦੇਵ ਸਿੰਘ ਸੁੱਖਾ, ਸਿਮਰਨਜੀਤ ਸਿੰਘ ਨੋਨੀ, ਜਤਿੰਦਰ ਸਿੰਘ ਬੱਬੂ ਭਾਟੀਆ, ਸੰਦੀਪ ਸਿੰਘ ਬੰਨੀ ਚਾਵਲਾ, ਬਲਜੀਤ ਸਿੰਘ ਜ਼ੋਨਲ ਇੰਚਾਰਜ, ਸਿੱਖ ਮਿਸ਼ਨਰੀ ਕਾਲਜ, ਹਰਦੇਵ ਸਿੰਘ ਗਰਚਾ, ਗੁਰਪ੍ਰੀਤ ਸਿੰਘ ਰਾਜੂ, ਸੁਖਵਿੰਦਰ ਸਿੰਘ ਗੋਗੀ, ਪ੍ਰਿਤਪਾਲ ਸਿੰਘ, ਮਨਦੀਪ ਸਿੰਘ ਆਦਿ ਮੌਜੂਦ ਸਨ।