ਸਿੱਖ ਸੇਵਕ ਸੁਸਾਇਟੀ ਨੇ ਕਰਵਾਏ ਆਪ੍ਰੇਸ਼ਨ ਤੇ ਮੁਫ਼ਤ ਇਲਾਜ ਸਿੱਖ ਸੇਵਕ ਸੁਸਾਇਟੀ ਵੱਲੋਂ ਲੋੜਵੰਦ ਕਿਰਤੀਆਂ ਦੀਆਂ ਅੱਖਾਂ ਦੇ ਮੁਫ਼ਤ ਇਲਾਜ ਤੇ ਅਪਰੇਸ਼ਨ ਕਰਵਾਏ
Publish Date: Sat, 05 Sep 2026 06:47 PM (IST)
Updated Date: Sat, 05 Sep 2026 06:49 PM (IST)
ਅਮਰਜੀਤ ਸਿੰਘ ਵੇਹਗਲ ਪੰਜਾਬੀ ਜਾਗਰਣ ਜਲੰਧਰ ਸਮਾਜ ਭਲਾਈ ਅਤੇ ਲੋਕ ਸੇਵਾ ਦੇ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਪ੍ਰਮੁੱਖ ਜਥੇਬੰਦੀ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਕਿਰਤੀ ਅਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਸਿਹਤ ਸੰਭਾਲ ਲਈ ਅਹਿਮ ਉਪਰਾਲਾ ਕਰਦਿਆਂ ਅੱਖਾਂ ਦੇ ਲੋੜਵੰਦ ਮਰੀਜ਼ਾਂ ਦਾ ਭਾਟੀਆ ਹਸਪਤਾਲ ਤੋਂ ਮੁਫ਼ਤ ਇਲਾਜ ਅਤੇ ਆਪ੍ਰੇਸ਼ਨ ਕਰਵਾਏ ਗਏ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁੱਖੀ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਸੰਸਥਾ ਲੰਮੇ ਸਮੇਂ ਤੋਂ ਬਿਨਾਂ ਕਿਸੇ ਭੇਦਭਾਵ ਦੇ ਗ਼ਰੀਬਾਂ, ਮਜ਼ਦੂਰਾਂ ਅਤੇ ਬੇਸਹਾਰਾ ਲੋਕਾਂ ਦੀ ਭਲਾਈ ਹਿੱਤ ਨਿਰੰਤਰ ਕਾਰਜਸ਼ੀਲ ਹੈ। ਜਥੇਦਾਰ ਖਾਲਸਾ ਨੇ ਦੱਸਿਆ ਕਿ ਚੈੱਕਅੱਪ ਦੌਰਾਨ ਸਾਹਮਣੇ ਆਏ ਮਰੀਜ਼ਾਂ ਵਿੱਚੋਂ ਸੰਤੋਖ ਸਿੰਘ ਅਤੇ ਖ਼ਜ਼ਾਨ ਸਿੰਘ ਦੀਆਂ ਅੱਖਾਂ ਵਿੱਚ ਚਿੱਟੇ ਮੋਤੀਏ ਦੀ ਸਮੱਸਿਆ ਗੰਭੀਰ ਸੀ, ਜਿਸ ਕਾਰਨ ਸੁਸਾਇਟੀ ਵੱਲੋਂ ਭਾਟੀਆ ਹਸਪਤਾਲ ਵਿਖੇ ਇਨ੍ਹਾਂ ਦੋਵਾਂ ਦੇ ਆਪ੍ਰੇਸ਼ਨ ਕਰਵਾਏ ਗਏ। ਇਸ ਤੋਂ ਇਲਾਵਾ ਮੰਡਾਲਾ ਸ਼ਨਾ ਗੁਰਦਵਾਰੇ ਦੇ ਹੈੱਡ ਗ੍ਰੰਥੀ ਭਾਈ ਹਰਦੇਵ ਸਿੰਘ, ਕਾਕਾ ਸਿੰਘ ਅਤੇ ਬਲਵਿੰਦਰ ਕੌਰ ਸਮੇਤ ਹੋਰ ਕਿਰਤੀਆਂ ਦੀਆਂ ਅੱਖਾਂ ਦਾ ਮੁਕੰਮਲ ਮੁਆਇਨਾ ਕਰਵਾਇਆ ਗਿਆ। ਇਲਾਜ ਉਪਰੰਤ ਮਰੀਜ਼ਾਂ ਅਤੇ ਪਰਿਵਾਰਕ ਮੈਂਬਰਾਂ ਨੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਡਾ. ਐੱਮ. ਪੀ. ਭਾਟੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਇਸ ਨੇਕ ਕਾਰਜ ਸਦਕਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਮੁੜ ਰੌਸ਼ਨੀ ਆਈ ਹੈ। ਇਸ ਮੌਕੇ ਸਿੱਖ ਸੇਵਕ ਸੁਸਾਇਟੀ ਦੇ ਮੈਂਬਰ ਸੁਖਵਿੰਦਰ ਸਿੰਘ ਗੋਗੀ ,ਹਰਦੇਵ ਸਿੰਘ ਗਰਚਾ, ਸੰਦੀਪ ਸਿੰਘ ਚਾਵਲਾ, ਗੁਰਪ੍ਰੀਤ ਸਿੰਘ ਰਾਜੂ ਹਾਜ਼ਰ ਸਨ।