ਸਿੱਖ ਮਿਸ਼ਨਰੀ ਕਾਲਜ ਨੇ ਕਰਵਾਈ ਧਾਰਮਿਕ ਪ੍ਰੀਖਿਆ ਸਿੱਖ ਮਿਸ਼ਨਰੀ ਕਾਲਜ ਨੇ ਕਰਵਾਈ ਧਾਰਮਿਕ ਪ੍ਰੀਖਿਆ
Publish Date: Sun, 01 Nov 2026 09:14 PM (IST)
Updated Date: Sun, 01 Nov 2026 09:17 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਵੱਖ-ਵੱਖ ਸਕੂਲਾਂ ’ਚ ਧਾਰਮਿਕ ਪ੍ਰੀਖਿਆ ਕਰਵਾਈ ਗਈ। ਜਿਸ ’ਚ ਨਰਸਰੀ ਤੋ ਦੂਜੀ ਸ੍ਰੇਣੀ ਤਕ ਜ਼ੀਰੋ ਗਰੁੱਪ, ਤੀਜੀ ਤੋ ਪੰਜਵੀਂ ਤੱਕ ਪਹਿਲਾ ਗਰੁੱਪ, ਛੇਵੀਂ ਤੋ ਅੱਠਵੀਂ ਤੱਕ ਤੀਜਾ ਗਰੁੱਪ ਤੇ ਨੌਵੀਂ ਤੋਂ ਬਾਰ੍ਹਵੀਂ ਤੱਕ ਚੌਥਾ ਗਰੁੱਪ ਵਰਗ ’ਚ ਵੰਡ ਕੇ ਇਹ ਪ੍ਰੀਖਿਆ ਲਈ ਗਈ। ਜਿਸ ’ਚ ਦੇਸ਼ ਭਰ ਵਿਚ 950 ਪ੍ਰੀਖਿਆ ਕੇਂਦਰ ਬਣਾਏ ਗਏ। ਜੋਨ ਜਲੰਧਰ ਦੇ ਵੱਖ-ਵੱਖ ਸਰਕਲਾਂ ਜਲੰਧਰ, ਕਾਲਰਾ ਭੁੰਗਰਨੀ, ਭੋਗਪੁਰ, ਅਹਿਰਾਣਾ ਵੱਲੋਂ ਵੱਖ-ਵੱਖ ਸਕੂਲਾਂ ’ਚ ਇਹ ਧਾਰਮਿਕ ਪ੍ਰੀਖਿਆ ਲਈ ਗਈ। ਜਲੰਧਰ ਸਰਕਲ ਵੱਲੋਂ 18 ਸੈਂਟਰਾਂ ’ਚ, ਭੁੰਗਰਨੀ ਦੇ 3 ਕਾਲਰਾ ਦੇ 1 ਅਹਿਰਾਣਾ ਦੇ 1 ਭੋਗਪੁਰ ਦੇ 7 ਸੈਂਟਰਾਂ ’ਚ ਇਹ ਪ੍ਰੀਖਿਆ ਕਰਵਾਈ ਗਈ। ਜਲੰਧਰ ਸਰਕਲ ਵੱਲੋਂ ਐੱਮਜੀਐੱਨ ਸਕੂਲ ਆਦਰਸ਼ ਨਗਰ ਤੇ ਅਰਬਨ ਅਸਟੇਟ ਫੇਜ਼ -2, ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਸਰਹਾਲੀ, ਅਕਾਲ ਅਕੈਡਮੀ ਬਿਲਗਾ, ਧਨਾਲ ਕਲਾ, ਚੁਲਾਂਗ, ਬੋਪਾਰਾਏ, ਗੁਰੂ ਹਰ ਰਾਇ ਸਾਹਿਬ ਅਕੈਡਮੀ ਬਿੱਲੀ ਬੜੈਚ, ਗੁਰੂ ਹਰ ਰਾਇ ਪਬਲਿਕ ਸਕੂਲ ਦੌਲਤਪੁਰ ਢੱਡਾ, ਬਾਬੇ ਕੇ ਸਕੂਲ, ਗੁਰੂ ਨਾਨਕ ਅਕੈਡਮੀ ਗਿੱਦੜ ਪਿੰਡੀ, ਬਾਬਾ ਖੁਸ਼ਹਾਲ ਸਿੰਘ ਸਕੂਲ ਲਾਂਬੜਾ, ਦੁਆਬਾ ਖਾਲਸਾ ਸਕੂਲ ਲਾਡੋਵਾਲੀ ਰੋਡ, ਕੰਵਰ ਸਤਨਾਮ ਸਿੰਘ ਖ਼ਾਲਸਾ ਸਕੂਲ ਜਲੰਧਰ ਨੇ ਇਸ ਪ੍ਰੀਖਿਆ ’ਚ ਭਾਗ ਲਿਆ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਹਰਜੀਤ ਸਿੰਘ ਤੇ ਸੁਪਰੀਮ ਕੌਂਸਲ ਮੈਂਬਰ ਬਲਜੀਤ ਸਿੰਘ ਨੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਚ ਨਰੀਖਣ ਕੀਤਾ ਤੇ ਵਿਦਿਆਰਥੀਆਂ ਨੂੰ ਹੋਰ ਉਤਸ਼ਾਹ ਨਾਲ ਇਸ ਪ੍ਰੀਖਿਆ ਚੰਗੇ ਨੰਬਰ ਲੈ ਕੇ ਵਧੀਆ ਕਾਰਗੁਜਾਰੀ ਕਰਨ ਲਈ ਪ੍ਰੇਰਿਤ ਕੀਤਾ। ਹਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਆਉਣ ਵਾਲੇ ਸਮੇਂ ਨੂੰ ਦੇਖਦਿਆਂ ਆਪਣੇ ਬੱਚਿਆ ਨੂੰ ਗੁਰਬਾਣੀ, ਗੁਰ ਇਤਿਹਾਸ ਤੇ ਗੁਰਮਤਿ ਸਿਧਾਂਤਾ ਬਾਰੇ ਜਾਣਕਾਰੀ ਦੇਣੀ ਪਵੇਗੀ। ਇਹ ਧਾਰਮਿਕ ਪ੍ਰੀਖਿਆ ਬੱਚਿਆ ’ਚ ਅਜਿਹੀਆਂ ਹੀ ਨੈਤਿਕ ਕਦਰਾ ਕੀਮਤਾ ਭਰਦੀ ਹੈ। ਇਸ ਲਈ ਹਰ ਇਕ ਮਾਪੇ ਨੂੰ ਆਪਣੇ ਬੱਚਿਆ ਨੂੰ ਇਸ ਪ੍ਰੀਖਿਆ ’ਚ ਜਰੂਰ ਬਿਠਾਉਣਾ ਚਾਹੀਦਾ ਹੈ।