- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਤਹਾਸਿਕ ਗੁਰੂਦਵਾਰਾ ਬੰਗਲਾ ਸਾਹਿਬ ’ਚ ਪੁਲਿਸ ਦਾਖਲੇ ਦੀ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਨਿੰਦਾ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦਿੱਲੀ ਜੰਤਰ ਮੰਤਰ ਤੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨਕਾਰੀ ਗੁਰਦਵਾਰਾ ਬੰਗਲਾ ਸਾਹਿਬ ’ਚ ਸਰਨ ਲੈਣ ਆਏ ਵਿਅਕਤੀਆਂ ਦੇ ਪਿੱਛੇ ਦਿੱਲੀ ਪੁਲਿਸ ਗੁਰੂ ਘਰ ਅੰਦਰ ਦਾਖਲ ਹੋਈ, ਜਿਸਦੀ ਨਿੰਦਾ ਕਰਦਿਆਂ ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਨਾਗੀ ਨੇ ਸਾਂਝੇ ਬਿਆਨ ’ਚ ਕਿਹਾ ਹੈ ਕਿ ਬੀਜੇਪੀ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਹੋਣ ਦਾ ਦਮ ਭਰਦੀ ਹੈ ਸਿੱਖ ਪ੍ਰੰਪਰਾਵਾਂ ਗੁਰੂ ਘਰ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਇਹ ਕੋਈ ਵੀ ਮੌਕਾ ਨਹੀ ਛੱਡਦੀ। ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਦੀ ਜਾਲਮ ਸਰਕਾਰ ਨੇ ਹਮਲਾ ਕੀਤਾ ਸੀ ਤਾਂ ਲੱਡੂ ਵੰਡਣ ’ਚ ਇਹ ਬੀਜੇਪੀ ਵਾਲੇ ਸਭ ਤੋਂ ਅੱਗੇ ਸੀ। ਬੀਜੇਪੀ ਦੇ ਸਮੇਂ ’ਚ ਹੀ ਗੁਰਦਵਾਰਾ ਗਿਆਨ ਗੋਦੜੀ ਜੋ ਗੁਰੂ ਨਾਨਕ ਦੇਵ ਜੀ ਦੀ ਯਾਦ ’ਚ ਹਰਿਦਵਾਰ ’ਚ ਬਣਿਆ ਸੀ ਉਹ ਢਹਿ-ਢੇਰੀ ਕਰ ਦਿੱਤਾ ਗਿਆ ਗੁਰਦਵਾਰਾ ਮੰਗੁ ਮਠ ਸਮੇਤ ਕਿੰਨੇ ਹੀ ਗੁਰੂ ਘਰਾਂ ਨੂੰ ਨੁਕਸਾਨ ਪਹੁੰਚਾਇਆ। ਇਸ ਪਾਰਟੀ ਕੋਲੋਂ ਪੰਥ ਦੇ ਭਲੇ ਆਸ ਕਰਨੀ ਹੀ ਵਿਅਰਥ ਹੈ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਤੋਂ ਮੰਗ ਕੀਤੀ ਕਿ ਉਹ ਪੁਲਿਸ ਦੇ ਗੁਰੂਘਰ ’ਚ ਦਾਖਲੇ ਦੇ ਸਖ਼ਤ ਸਟੈਂਡ ਲੈਣ। ਇਸ ਮੌਕੇ ਹਰਪਾਲ ਸਿੰਘ ਪਾਲੀ, ਅਮਨਦੀਪ ਸਿੰਘ ਬੱਗਾ, ਮਨਮਿੰਦਰ ਸਿੰਘ ਭਾਟੀਆ, ਹਰਨੇਕ ਸਿੰਘ ਨੇਕੀ ਆਦਿ ਹਾਜ਼ਰ ਸਨ।