- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ 3 ਤੋਂ, ਪਤੰਵਿਤਆਂ ਨੂੰ ਦਿੱਤੇ ਜਾ ਰਹੇ ਸੱਦੇ ਪੱਤਰ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਸਮਿਤੀ ਵੱਲੋਂ 3 ਤੋੰ 9 ਅਕਤੂਬਰ ਤਕ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਜਲਧੰਰ ਦੀ ਸਾਈੰ ਦਾਸ ਸਕੂਲ ਗਰਾਊਂਡ ’ਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਮਿਤੀ ਵੱਲੋਂ ਸ਼ਹਿਰ ਦੇ ਪਤਵੰਤਿਆਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਨ। ਇਸ ਦੌਰਾਨ ਸਮਿਤੀ ਦੇ ਮੈਂਬਰਾਂ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਸੱਦਾ ਪੱਤਰ ਦਿੱਤਾ ਗਿਆ। ਸਮਾਮਗ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ 2 ਅਕਤੂਬਰ ਨੂੰ ਮਹਾਲਕਸ਼ਮੀ ਮੰਦਰ, ਜੇਲ੍ਹ ਰੋਡ ਤੋਂ ਕਲਸ਼ ਯਾਤਰਾ ਸਜਾਈ ਜਾਵੇਗੀ, ਜੋ ਕਥਾ ਸਥਲ ’ਤੇ ਪਹੁੰਚ ਕੇ ਸਮਾਪਤ ਹੋਵੇਗੀ। 3 ਤੋਂ 9 ਅਕਤੂਬਰ ਤੱਕ ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ ਵਿਖੇ ਰੋਜ਼ਾਨਾ ਸ਼ਾਮ 5:30 ਵਜੇ ਸ੍ਰੀਮਦ ਭਾਗਵਤ ਕਥਾ ਹੋਵੇਗੀ। ਕਥਾ ਵਿਆਸ ਵਜੋਂ ਵਿਸ਼ਵ ਪ੍ਰਸਿੱਧ ਕਥਾਵਾਚਕ ਤੇ ਸੰਤ ਆਚਾਰਿਆ ਸ੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਆਪਣੀ ਮਧੁਰ ਤੇ ਓਜਸਵੀ ਵਾਣੀ ਰਾਹੀਂ ਸ੍ਰੀਮਦ ਭਾਗਵਤ ਮਹਾਪੁਰਾਣ ਦਾ ਅਧਿਆਤਮਿਕ ਸੰਦੇਸ਼ ਸੰਗਤ ਨਾਲ ਸਾਂਝਾ ਕਰਨਗੇ। ਸਮਿਤੀ ਦੇ ਭੂਪਿੰਦਰ ਸਿੰਘ (ਬਿੱਲਾ), ਸੰਦੀਪ ਮਲਿਕ, ਰਿੰਕੂ ਮਲਹੋਤਰਾ, ਦੇਵੇਂਦਰ ਅਰੋੜਾ, ਰਾਜੇਸ਼ ਬਿਗਾਮਲ, ਸੁਮਿਤ ਗੋਇਲ, ਸੋਨੂੰ ਚੋਪੜਾ, ਰਾਹੁਲ ਸ਼ਰਮਾ ਤੇ ਅਰੁਣ ਮਲਹੋਤਰਾ ਨੇ ਪੰਜਾਬ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਤੇ ਨਿਤਿਨ ਕੋਹਲੀ ਨੂੰ ਕਥਾ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਥਾ ’ਚ ਸ਼ਾਮਲ ਹੋ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ।