- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਸ੍ਰੀ ਆਸਾਰਾਮ ਜੀ ਬਾਪੂ ਦੀ ਸਿਹਤ ਨੂੰ ਲੈ ਕੇ ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਨੇ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਂਦਰੀ ਜੇਲ੍ਹ ਜੋਧਪੁਰ ’ਚ ਬੰਦ ਸੰਤ ਆਸਾਰਾਮ ਜੀ ਬਾਪੂ ਦੀ ਸਿਹਤ ਨੂੰ ਲੈ ਕੇ ਸਾਧਕ ਪਰਿਵਾਰ ਤੇ ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ, ਯੁਵਾ ਸੇਵਾ ਸੰਘ, ਮਹਿਲਾ ਉਥਾਨ ਮੰਡਲ ਤੇ ਬਾਲ ਸੰਸਕਾਰ ਵਿਭਾਗ ਦੇ ਨੁਮਾਇੰਦਿਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਬੁਲਾਰੇ ਡਾ. ਡੌਲੀ ਭਾਰਦਵਾਜ ਨੇ ਦੱਸਿਆ ਕਿ ਬਾਪੂ ਜੀ ਦੀ 87 ਸਾਲ ਦੀ ਉਮਰ ਤੇ ਹਾਲ ਹੀ ਵਿੱਚ ਹੋਏ ਗੰਭੀਰ ਦਿਲ ਦੇ ਦੌਰੇ ਸਮੇਤ ਹੋਰ ਸਿਹਤ ਸਮੱਸਿਆਵਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਤੁਰੰਤ ਬਿਹਤਰ ਡਾਕਟਰੀ ਇਲਾਜ ਤੇ ਲਗਾਤਾਰ ਸਿਹਤ ਨਿਗਰਾਨੀ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਅਦਾਲਤੀ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਜੋਧਪੁਰ ਸਥਿਤ ਆਰੋਗਯਮ ਹਸਪਤਾਲ ’ਚ ਦਾਖ਼ਲ ਕਰਵਾ ਕੇ ਇਲਾਜ ਮੁਹੱਈਆ ਕਰਵਾਇਆ ਜਾਵੇ। ਨੁਮਾਇੰਦਿਆਂ ਨੇ ਜੇਲ੍ਹ ਵਿੱਚ ਲੋੜੀਂਦੀਆਂ ਡਾਕਟਰੀ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਦਾ ਮੁੱਦਾ ਵੀ ਉਠਾਇਆ। ਨੁਮਾਇੰਦਿਆਂ ਨੇ ਕਿਹਾ ਕਿ ਕਿਸੇ ਵੀ ਗੰਭੀਰ ਬਿਮਾਰੀ ਦੀ ਸਥਿਤੀ ਵਿੱਚ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਸਮਿਤੀ ਦੇ ਮੈਂਬਰ ਤੇ ਮਹਿਲਾ ਸਾਧਕ ਵੀ ਮੌਜੂਦ ਸਨ।