- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਧੂਮ-ਧਾਮ ਨਾਲ ਮਨਾਈ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਪ੍ਰਾਚੀਨ ਸ਼ਿਵ ਮੰਦਿਰ, ਨਵੀਨ ਸ਼ਿਵ ਮੰਦਿਰ ਤੇ ਗਊ ਸ਼ਾਲਾ ਵਿਖੇ ਸ੍ਰੀ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਪਰਮ ਪੂਜਨੀਕ ਗੁਰੂਦੇਵ ਬਾਪ ਮਹਾਰਾਜ ਦੇ ਆਸ਼ੀਰਵਾਦ ਤੇ ਮਹੰਤ ਜੈ ਰਾਮ ਗਿਰਿ ਦੀ ਅਗਵਾਈ ਮਨਾਈ ਗਈ। ਪ੍ਰਾਚੀਨ ਸ਼ਿਵ ਮੰਦਿਰ ਦੇ ਸਮੁੱਚੇ ਕੈਂਪਸ ਨੂੰ ਨਿਧਿਵਨ (ਵ੍ਰਿੰਦਾਵਨ) ਦੇ ਅਨੁਰੂਪ ਸਜਾਇਆ ਗਿਆ। ਸਵੇਰ ਸਾਰ ਸ੍ਰੀ ਰਾਧਾ-ਕ੍ਰਿਸ਼ਨ ਜੀ ਦੇ ਸਰੂਪ ’ਚ ਸਜੇ ਬੱਚਿਆਂ ਨੂੰ ਝੂਲੇ ਵਿਚ ਬਿਰਾਜਮਾਨ ਕਰਵਾਇਆ ਗਿਆ ਤੇ ਬੱਚਿਆਂ ਦੁਆਰਾ ਰੰਗੋਲੀ ਸਜਾਈ ਗਈ। 10 ਵਜੇ ਦੇ ਕਰੀਬ ਮਹੰਤ ਜੈ ਰਾਮ ਗਿਰਿ ਦੀ ਅਗਵਾਈ ਵਿਚ ਸਥਾਨਕ ਗਊ ਸ਼ਾਲਾ ਵਿਚ ਪਹੁੰਚ ਕੇ ਗਊ ਪੂਜਨ ਕੀਤਾ ਗਿਆ। ਦੁਪਹਿਰ ਤਿੰਨ ਵਜੇ ਬ੍ਰੱਹਮਲੀਨ ਸ੍ਰੀ ਪ੍ਰਾਗਾਨੰਦ ਗਿਰਿ ਜੀ ਭਜਨ ਮੰਡਲੀ ਵੱਲੋਂ ਕੀਰਤਨ ਕੀਤਾ ਗਿਆ। ਰਾਤ ਅੱਠ ਵਜੇ ਮੰਦਿਰ ਦੇ ਮਹੰਤ ਜੈ ਰਾਮ ਗਿਰਿ ਵੱਲੋਂ ਕੀਰਤਨ ਸਤਿਸੰਗ ਕਰਦਿਆਂ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਰਾਤ ਸਾਢੇ ਅੱਠ ਵਜੇ ਦੇ ਕਰੀਬ ਹਾਜ਼ਰ ਸੰਗਤ ਲਈ ਲੰਗਰ ਲਾਇਆ ਗਿਆ। ਰਾਤ 11 ਵਜੇ ਬਾਲ ਗੋਪਾਲ ਜੀ ਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ। ਸ਼ਰਧਾਲੂਆਂ ਵੱਲੋਂ ਲੱਡੂ ਗੋਪਾਲ ਜੀ ਨੂੰ ਮੰਚ ’ਤੇ ਬਿਰਾਜਮਾਨ ਕਰਵਾਇਆ ਗਿਆ। ਉਚੇਚੇ ਤੌਰ ’ਤੇ ਤਿਆਰ ਕੀਤੇ ਗਏ ਛੱਪਨ ਭੋਗ ਲਾਏ।