- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਚੈਤਨਯ ਮਹਾਪ੍ਰਭੂ ਸ੍ਰੀ ਰਾਧਾ ਮਾਧਵ ਮੰਦਰ ਵਿੱਚ ਸ਼ਰਧਾ ਨਾਲ ਮਨਾਇਆ ਸ੍ਰੀ ਗੋਵਰਧਨ ਪੂਜਾ ਅੰਨਕੂਟ ਮਹੋਤਸਵ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਸ੍ਰੀ ਚੈਤਨਯ ਮਹਾਪ੍ਰਭੂ ਸ੍ਰੀ ਰਾਧਾ ਮਾਧਵ ਮੰਦਰ, ਪ੍ਰਤਾਪ ਬਾਗ਼ ਵਿਖੇ ਅੱਜ ਸ੍ਰੀ ਗੋਵਰਧਨ ਪੂਜਾ ਅੰਨਕੂਟ ਮਹਾਉਤਸਵ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਗਿਰਿਰਾਜ ਮਹਾਰਾਜ ਦੇ ਸੁੰਦਰ ਸਰੂਪ ਦੇ ਦਰਸ਼ਨ ਕੀਤੇ ਤੇ ਭਜਨ-ਕੀਰਤਨ ’ਚ ਸ਼ਾਮਲ ਹੋ ਕੇ ਭਗਤੀ ਰਸ ਦਾ ਆਨੰਦ ਮਾਣਿਆ। ਇਸ ਮੌਕੇ ਮੰਦਰ ਦੇ ਜਨਰਲ ਸਕੱਤਰ ਰਾਜੇਸ਼ ਸ਼ਰਮਾ ਨੇ ਗੋਵਰਧਨ ਮਹਾਰਾਜ ਦੇ ਇਸ ਧਰਤੀ ’ਤੇ ਪ੍ਰਗਟ ਹੋਣ ਦੀ ਕਥਾ ਵੀ ਸੁਣਾਈ ਮਹੋਤਸਵ ਦੌਰਾਨ ਸ਼ਰਧਾਲੂਆਂ ਨੇ ਗਿਰਿਰਾਜ ਮਹਾਰਾਜ ਦੇ ਬੇਹੱਦ ਮਨਮੋਹਕ ਸਰੂਪ ਦੇ ਦਰਸ਼ਨ ਕੀਤੇ। ਇਸ ਮੌਕੇ ‘ਗਿਰਿਰਾਜ ਧਰਨ ਹਮ ਤੁਮਰੀ ਸ਼ਰਨ’ ਤੇ ‘ਸ੍ਰੀ ਗੋਵਰਧਨ ਮਹਾਰਾਜ, ਤੇਰੇ ਮੱਥੇ ਮੁਕਟ ਵਿਰਾਜ ਰਹਿਓ’ ਵਰਗੇ ਭਗਤੀਮਈ ਕੀਰਤਨਾਂ ’ਤੇ ਸ਼ਰਧਾਲੂ ਭਾਵ-ਵਿਭੋਰ ਹੋ ਕੇ ਨੱਚਦੇ ਤੇ ਗਾਉਂਦੇ ਰਹੇ। ਗਿਰਿਰਾਜ ਮਹਾਰਾਜ ਨੂੰ 56 ਭੋਗ ਵੀ ਅਰਪਿਤ ਕੀਤੇ ਗਏ। ਸਮੁੱਚਾ ਮੰਦਰ ਕੰਪਲੈਕਸ ਭਗਤੀਮਈ ਮਾਹੌਲ ਨਾਲ ਗੂੰਜ ਉੱਠਿਆ। ਇਸ ਤੋਂ ਪਹਿਲਾਂ ਕਾਰਤਿਕ ਮਹੀਨੇ ਦੇ ਮੌਕੇ ’ਤੇ ਰੋਜ਼ਾਨਾ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦੀ ਲੜੀ ਤਹਿਤ 20ਵੀਂ ਪ੍ਰਭਾਤ ਫੇਰੀ ਮੰਦਰ ਦੇ ਵਿਹੜੇ ਤੋਂ ਸ਼ੁਰੂ ਹੋਈ। ਇਹ ਪ੍ਰਭਾਤ ਫੇਰੀ ਪੁਰਾਣੀ ਰੇਲਵੇ ਰੋਡ ਤੇ ਦਾਣਾ ਮੰਡੀ ਤੋਂ ਹੁੰਦੀ ਹੋਈ ਵਾਪਸ ਮੰਦਰ ਪਹੁੰਚੀ, ਜਿੱਥੇ ਇਸ ਦੀ ਸਮਾਪਤੀ ਹੋਈ।
ਇਸ ਧਾਰਮਿਕ ਸਮਾਗਮ ’ਚ ਭਾਜਪਾ ਆਗੂ ਅਮਰਜੀਤ ਸਿੰਘ ਅਮਰੀ, ਐਡਵੋਕੇਟ ਉਮੇਸ਼ ਓਹਰੀ, ਭੁਪਿੰਦਰ ਸਿੰਘ (ਬਿੱਲਾ), ਸੰਜੇ ਸਹਿਗਲ, ਅਜੇ ਗੋਇਲ, ਅਰੁਣ ਨਾਰੰਗ, ਅਰੁਣ ਗੁਪਤਾ, ਮਨੀਸ਼ ਜਿੰਦਲ, ਸੰਜੇ ਗੁਪਤਾ, ਯੋਗੇਸ਼ ਪਾਸੀ, ਵਿਵੇਕ ਵਰਮਾ, ਅਮਿਤ ਚੱਢਾ, ਨਰਿੰਦਰ ਗੁਪਤਾ, ਕੇਵਲ ਕ੍ਰਿਸ਼ਨ, ਰੇਵਤੀ ਰਮਨ ਗੁਪਤਾ, ਅਜੀਤ ਤਲਵਾੜ, ਕਪਿਲ ਦੇਵ ਸ਼ਰਮਾ, ਗਗਨ ਅਰੋੜਾ, ਪ੍ਰੇਮ ਚੋਪੜਾ, ਅਜੇ ਅਰੋੜਾ, ਕੌਂਸਲਰ ਰਾਜੀਵ ਢੀਂਗਰਾ, ਅਜੇ ਅਗਰਵਾਲ, ਮਿੰਟੂ ਕਸ਼ਯਪ, ਹੇਮੰਤ ਥਾਪਰ, ਰਾਜਨ ਗੁਪਤਾ, ਵਿਜੇ ਸੱਗੜ, ਡਾਕਟਰ ਮਨੀਸ਼ ਅਗਰਵਾਲ, ਦੀਪਕ ਬਾਂਸਲ, ਜਤਿਨ ਬਾਂਸਲ, ਗੋਪਾਲ ਕ੍ਰਿਸ਼ਨ, ਗਣੇਸ਼, ਓਮ ਭੰਡਾਰੀ, ਮਨੋਜ ਕੌਸ਼ਲ, ਅਮਿਤ ਅਗਰਵਾਲ, ਸੁਰੇਸ਼ ਕੁਮਾਰ, ਲਲਿਤ ਅਰੋੜਾ, ਜਗਨਨਾਥ ਸ਼ਰਮਾ, ਕ੍ਰਿਸ਼ਨ ਗੋਪਾਲ, ਅੰਬਰੀਸ਼, ਗੌਰ, ਪੁਰਸ਼ੋਤਮ, ਸੰਜੇ ਪਾਂਡੇ, ਦਿਨੇਸ਼ ਸ਼ਰਮਾ, ਵਿਸ਼ਾਲ ਭੱਲਾ, ਸੰਜੀਵ ਖੰਨਾ, ਘਣਸ਼ਿਆਮ ਰਾਏ, ਰਾਕੇਸ਼ ਗੁਪਤਾ ਆਦਿ ਹਾਜ਼ਰ ਸਨ।