ਸ਼੍ਰੀ ਬੇਰ ਸਾਹਿਬ ਕਬੱਡੀ ਕਲੱਬ ਨੇ ਜਿੱਤਿਆ ਕੱਪ
ਚੂਹੜ ਦਾ ਕਬੱਡੀ ਟੂਰਨਾਮੈਂਟ ਸਫਲਤਾ ਪੂਰਵਕ ਸਮਾਪਤ
Publish Date: Sat, 28 Mar 2026 06:21 PM (IST)
Updated Date: Sat, 28 Mar 2026 06:23 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਧੰਨ-ਧੰਨ ਬਾਬਾ ਕਲੀਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਸਵ. ਪਿਆਰਾ ਲਾਲ ਵਸ਼ਿਸਟ, ਸਵ. ਮਾਤਾ ਇੰਦਰਾ ਦੇਵੀ, ਸਵ. ਸ਼ਿਵ ਕੁਮਾਰ ਤੇ ਸਵ. ਰੁਲਦੂ ਰਾਮ ਗਿੱਲ ਦੀ ਯਾਦ ਨੂੰ ਸਮਰਪਿਤ ਮੇਲਾ ਖੇਡ ਕਬੱਡੀ ਦਾ ਸਮੂਹ ਨਗਰ ਵਾਸੀਆਂ ਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਪਿੰਡ ਚੂਹੜ ’ਚ ਪ੍ਰਧਾਨ ਸੌਰਵ ਗੌਤਮ ਤੇ ਰਜਨੀਸ਼ ਗੌਤਮ ਦੀ ਅਗਵਾਈ ’ਚ ਯੁੱਧ ਨਸ਼ਿਆਂ ਵਿਰੁੱਧ ਬੈਨਰ ਹੇਠ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਰਾਮ ਲਭਾਇਆ ਨਿਊਜ਼ੀਲੈਂਡ ਤੇ ਪ੍ਰਬੰਧਕ ਕਮੇਟੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਟੂਰਨਾਮੈਂਟ ’ਚ ਮੁੱਖ ਮਹਿਮਾਨ ਵਜੋਂ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ, ਚੇਅਰਮੈਨ ਬਾਲ ਜੋਗੀ ਬਾਬਾ ਪ੍ਰਗਟ ਨਾਥ, ਅਮਨ ਸ਼ੇਰ ਸਿੰਘ ਕਲਸੀ ਐੱਮਐੱਲਏ ਤੇ ਉਪ ਪ੍ਰਧਾਨ ਆਮ ਆਦਮੀ ਪਾਰਟੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਖੁੱਲ੍ਹੇ ਭਾਰ ਦੇ ਕਲੱਬਾਂ ਦੇ ਮੁਕਾਬਲੇ ’ਚ ਸ਼੍ਰੀ ਬੇਰ ਸਾਹਿਬ ਕਬੱਡੀ ਕਲੱਬ ਕਪੂਰਥਲਾ ਨੇ ਕਬੱਡੀ ਕੱਪ ਨੂੰ ਜਿੱਤ ਕੇ ਡੇਢ ਲੱਖ ਰੁਪਏ ਤੇ ਟਰਾਫੀ ਕੱਪ ਹਾਸਲ ਕੀਤਾ। ਦੂਜੇ ਨੰਬਰ ’ਤੇ ਐੱਨਆਰਆਈਜ਼ ਕਲੱਬ ਨਕੋਦਰ ਰਿਹਾ, ਜਿਸ ਨੂੰ ਇਕ ਲੱਖ ਰੁਪਏ ਦਾ ਇਨਾਮ ਤੇ ਕੱਪ ਮਿਲਿਆ। ਇਸ ਤੋਂ ਇਲਾਵਾ 75 ਕਿੱਲੋ ਵਰਗ ਦੇ ਵੀ ਦਿਲਕਸ਼ ਮੁਕਾਬਲੇ ਹੋਏ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਕੁਮੈਂਟਰੀ ਰਾਜਨ ਕਲਿਆਣ, ਅਮਨ ਚਿੱਟੀ ਤੇ ਰੁਪਿੰਦਰ ਜਲਾਲ ਵੱਲੋਂ ਪ੍ਰਭਾਵਸ਼ਾਲੀ ਬੋਲਾਂ ਨਾਲ ਕੀਤੀ ਗਈ। ਇਸ ਮੌਕੇ ‘ਆਪ’ ਆਗੂ ਭੁਵਨੇਸ਼ ਕੰਡਾ, ਦਰਸ਼ਨ ਸਿੰਘ ਟਾਹਲੀ, ਰਜਨੀਸ਼ ਗੌਤਮ, ਪ੍ਰਧਾਨ ਸੌਰਵ ਗੌਤਮ, ਨਰਿੰਦਰ ਸ਼ਰਮਾ, ਮਨੋਹਰ ਬੈਂਸ ਹੇਰਾ, ਬਲਵਿੰਦਰ ਧਾਲੀਵਾਲ, ਦਿਲਬਾਗ ਸਿੰਘ ਐੱਸਐੱਚਓ ਨਕੋਦਰ ਤੋਂ ਇਲਾਵਾ ਹੋਰ ਵੀ ਮੁੱਖ ਸ਼ਖਸ਼ੀਅਤਾਂ ਤੇ ਨਗਰ ਵਾਸੀ ਸ਼ਾਮਲ ਹੋਏ। ਪ੍ਰਧਾਨ ਸੌਰਵ ਗੌਤਮ ਤੇ ਰਜਨੀਸ਼ ਗੌਤਮ ਨੇ ਸਮੂਹ ਸਹਿਯੋਗੀ ਸੱਜਣਾਂ ਤੇ ਟੀਮਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।