ਰਾਮਲੀਲ੍ਹਾ ਦੀ ਦੂਜੀ ਨਾਈਟ 'ਚ ਸ਼ਰਵਣ ਕੁਮਾਰ ਦੇ ਸੀਨ ਨੇ ਕੀਤਾ ਭਾਵੁਕ ਰਾਮਲੀਲਾ ਦੀ ਦੂਜੀ ਨਾਈਟ 'ਚ ਸ਼ਰਵਣ ਕੁਮਾਰ ਦੇ ਸੀਨ ਨੇ ਕੀਤਾ ਭਾਵੁਕ
Publish Date: Tue, 13 Oct 2026 07:07 PM (IST)
Updated Date: Tue, 13 Oct 2026 07:08 PM (IST)
-ਰਾਵਣ ਦੇ ਕਿਰਦਾਰ ਨੇ ਮਨ ਮੋਹਿਆ -18 ਤੱਕ ਹੋਵੇਗਾ ਰਾਮਲੀਲ੍ਹਾ ਦਾ ਮੰਚਨ ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਸ੍ਰੀ ਰਾਮ ਮੰਦਰ ਰਿਸ਼ੀ ਕੁਟੀਆ, ਗੁਰਾਇਆ ਵਿਖੇ ਸ੍ਰੀ ਰਾਮ ਮੰਦਰ ਰਿਸ਼ੀ ਕੁਟੀਆ ਰਾਮਲੀਲਾ ਦੁਸਹਿਰਾ ਸਮਿਤੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਦੂਜੀ ਨਾਈਟ ਚ ਸ਼ਰਵਣ ਕੁਮਾਰ ਦੇ ਪ੍ਰਸੰਗ ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਰਾਜਾ ਦਸ਼ਰਥ ਵੱਲੋਂ ਤੀਰ ਮਾਰੇ ਜਾਣ ’ਤੇ ਸ਼ਰਵਣ ਕੁਮਾਰ ਤੇ ਉਸ ਦੇ ਮਾਤਾ ਪਿਤਾ ਵੱਲੋਂ ਕੀਤੇ ਗਏ ਵਿਰਲਾਪ ਨਾਲ ਆਈ ਹੋਈ ਸੰਗਤ ਦੀਆਂ ਅੱਖਾਂ ਭਾਵੁਕਤਾ ਨਾਲ ਨਮ ਹੋ ਗਈਆਂ। ਇਸ ਮੌਕੇ ਰਾਮਲੀਲਾ ਦੇ ਕਲਾਕਾਰਾਂ ਵੱਲੋਂ ਦਿਲੋਜਾਨ ਨਾਲ ਇਕ ਇਕ ਸੀਨ ਦਾ ਮੰਚਨ ਕੀਤਾ। ਇਸ ਮੌਕੇ ਇਸ਼ਾਨ ਸ਼ਰਮਾ ਵੱਲੋਂ ਨਿਭਾਏ ਗਏ ਰਾਵਣ ਦੇ ਕਿਰਦਾਰ ਨੇ ਮਨ ਮੋਹਿਆ ਤੇ ਰਾਵਣ ਦਰਬਾਰ ਨੇ ਦਰਸ਼ਕਾਂ ਦਾ ਵਿਸ਼ੇਸ਼ ਧਿਆਨ ਖਿੱਚਿਆ ਤੇ ਇਹ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਰਿਹਾ। ਇਸ ਮੌਕੇ ਡਾਇਰੈਕਟਰ ਸਤੀਸ਼ ਕੋਰਪਾਲ, ਕੌਂਸਲਰ ਜਸਵੀਰ ਸਿੰਘ ਰਾਜੂ, ਨਾਥ ਸਿੰਘ ਘਟਾਉੜਾ, ਰਜਿੰਦਰ ਗੋਇਲ, ਪਵਨ ਸ਼ਰਮਾ, ਪ੍ਰਮੋਦ ਕੌਸ਼ਲ, ਰਵਿੰਦਰ ਗੋਇਲ, ਚੰਦਰ ਮੋਹਨ ਗੋਲਡੀ, ਰਾਜਨ ਮੱਕੜ, ਚੰਦਨ ਸਿੰਘ, ਰਸ਼ਵਿੰਦਰ ਸਿੰਘ, ਚੰਦਰ ਸ਼ਰਮਾ, ਦਵਿੰਦਰ ਸਿੰਘ ਬਿੰਦੀ ਠੇਕੇਦਾਰ, ਬਾਲ ਮਹਿੰਦਰ ਸਿੰਘ ਪੱਪੂ ਅਸ਼ੋਕ ਮਲਹੋਤਰਾ, ਰੋਸ਼ਨ ਲਾਲ ਰੋਸ਼ੀ, ਮੁਨੀਸ਼ ਬਾਵਾ, ਕੁਲਵਿੰਦਰ ਸਿੰਘ ਸੰਧੂ, ਸ਼ਾਮ ਰਾਜ, ਜਸਵਿੰਦਰ ਸਿੰਘ, ਦਲਵਿੰਦਰ ਸਿੰਘ ਘਟੌੜਾ, ਬਹਾਦਰ ਸਿੰਘ ਘਟੌੜਾ ਤੇ ਪਿਆਰਾ ਸਿੰਘ, ਰਾਜਾ ਭਨੋਟ, ਜਤਿੰਦਰ ਕੁਮਾਰ, ਮਨੀ ਮਹਿਰਾ, ਅਸ਼ੀਸ਼ ਕੁਮਾਰ, ਅਸ਼ੋਕ ਗੁਗਨਾਨੀ, ਮਨੋਹਰ ਲਾਲ ਅਰੌੜਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਰਾਮਲੀਲਾ ਕਮੇਟੀ ਦੇ ਸੇਵਾਦਾਰ ਪ੍ਰਮੋਦ ਕੌਸ਼ਲ, ਪਵਨ ਸ਼ਰਮਾ ਤੇ ਡਾਇਰੈਕਟਰ ਸਤੀਸ਼ ਕੋਰਪਾਲ ਨੇ ਦੱਸਿਆ ਕਿ ਗੁਰਾਇਆ ਵਿਖੇ 18 ਅਕਤੂਬਰ ਤੱਕ ਰਾਮਲੀਲਾ ਦਾ ਮੰਚਨ ਕੀਤਾ ਜਾਵੇਗਾ। ਇਸ ਤੋਂ ਬਾਅਦ 20 ਅਕਤੂਬਰ ਨੂੰ ਸਰਗੁੰਦੀ ਰੋਡ ਵਿਖੇ ਦੁਸਹਿਰਾ ਮਹਾਉਤਸਵ ਮਨਾਇਆ ਜਾਵੇਗਾ। ਇਸ ਮੌਕੇ ਰਾਮਲੀਲਾ ਦੇ ਸਮੂਹ ਕਲਾਕਾਰ ਤੇ ਸੇਵਾਦਾਰ ਹਾਜ਼ਰ ਸਨ।