- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਫ਼ਰਤ ਦੇ ਬਾਜ਼ਾਰ ’ਤੇ ਭਾਰੀ ਪੈ ਰਹੀ ‘ਮੁਹੱਬਤ ਦੀ ਦੁਕਾਨ’, ਹੁਣ 23 ਅਕਤੂਬਰ ਤੋਂ ਹਰ ਰੋਜ਼ ਸਜੇਗੀ: ਰਵਿਸ਼ ਰਾਜ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸ ਆਗੂ ਤੇ ਪੰਜਾਬ ਬ੍ਰਾਹਮਣ ਵੈਲਫੇਅਰ ਬੋਰਡ ਦੇ ਸਾਬਕਾ ਡਾਇਰੈਕਟਰ ਰਵਿਸ਼ ਰਾਜ ਸ਼ਰਮਾ ਨੇ ਦੱਸਿਆ ਕਿ ਨਫ਼ਰਤ ਦੇ ਬਾਜ਼ਾਰ ’ਚ ਸ਼ੁਰੂ ਕੀਤੀ ਗਈ ‘ਮੁਹੱਬਤ ਦੀ ਦੁਕਾਨ’ ਨੂੰ ਲੋਕਾਂ ਵੱਲੋਂ ਭਰਵਾਂ ਪਿਆਰ ਤੇ ਹੁੰਗਾਰਾ ਮਿਲ ਰਿਹਾ ਹੈ। ਇਸ ਨੂੰ ਦੇਖਦਿਆਂ ਫ਼ੈਸਲਾ ਕੀਤਾ ਗਿਆ ਹੈ ਕਿ ਹੁਣ ਇਹ ਦੁਕਾਨ ਹਫ਼ਤੇ ’ਚ ਇਕ ਵਾਰ ਲਗਾਉਣ ਦੀ ਬਜਾਏ 23 ਅਕਤੂਬਰ ਤੋਂ ਹਰ ਰੋਜ਼ ਲਗਾਈ ਜਾਵੇਗੀ। ਸ਼ੁੱਕਰਵਾਰ, 23 ਅਕਤੂਬਰ ਨੂੰ ਸਵੇਰੇ 6 ਤੋਂ 7 ਵਜੇ ਤੱਕ ਆਦਰਸ਼ ਨਗਰ ਪਾਰਕ ਦੇ ਬਾਹਰ ਇਸ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ 24 ਅਕਤੂਬਰ ਨੂੰ ਕੰਪਨੀ ਬਾਗ ਪਾਰਕ, 25 ਅਕਤੂਬਰ ਨੂੰ ਸੂਰਿਆ ਐਨਕਲੇਵ ਦੇ ਰੋਜ਼ ਗਾਰਡਨ ਤੇ 26 ਅਕਤੂਬਰ ਨੂੰ ਪ੍ਰਤਾਪ ਬਾਗ ਪਾਰਕ ’ਚ ਲੋਕਾਂ ਨਾਲ ਚਾਹ ਦੀਆਂ ਚੁਸਕੀਆਂ ਦੌਰਾਨ ਗੱਲਬਾਤ ਕੀਤੀ ਜਾਵੇਗੀ। ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਬਿਨਾਂ ਕਿਸੇ ਭੇਦਭਾਵ ਤੇ ਦੂਰੀ ਦੇ ਲੋਕਾਂ ਨਾਲ ਸਿੱਧਾ ਸੰਵਾਦ ਸਥਾਪਤ ਕਰਨਾ ਹੈ। ਮੁਹੱਬਤ, ਭਾਈਚਾਰੇ ਤੇ ਆਪਸੀ ਸਾਂਝ ਦਾ ਸੁਨੇਹਾ ਦਿੰਦਿਆਂ ਸਮਾਜ ਦੇ ਹਰ ਵਰਗ ਨੂੰ ਇਸ ਮੁਹਿੰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਲੋਕਾਂ ਦੀਆਂ ਗੱਲਾਂ ਸੁਣਨਾ, ਉਨ੍ਹਾਂ ਦੇ ਵਿਚਾਰਾਂ ਦਾ ਸਤਿਕਾਰ ਕਰਨਾ ਤੇ ਆਪਸੀ ਮੇਲ-ਮਿਲਾਪ ਨੂੰ ਮਜ਼ਬੂਤ ਕਰਨਾ ਹੀ ‘ਮੁਹੱਬਤ ਦੀ ਦੁਕਾਨ’ ਦਾ ਅਸਲ ਮਕਸਦ ਹੈ।