ਮੰਦਰ ਤੋਂ ਸ਼ਿਵ ਵਿਆਹ ਸ਼ੋਭਾ ਯਾਤਰਾ ਕੱਢੀ ਬਸਤੀ ਸ਼ੇਖ ਧਰਮਸ਼ਾਲਾ ਮੰਦਰ ਤੋਂ ਸ਼ਿਵ ਵਿਆਹ ਸ਼ੋਭਾ ਯਾਤਰਾ ਦਾ ਆਯੋਜਨ
Publish Date: Wed, 14 Oct 2026 08:42 PM (IST)
Updated Date: Wed, 14 Oct 2026 08:45 PM (IST)
--ਮੁੱਖ ਮਹਿਮਾਨ ਵਜੋਂ ਕੌਂਸਲਰ ਮਨਜੀਤ ਸਿੰਘ ਟੀਟੂ ਤੇ ਬਲਵਿੰਦਰ ਸਿੰਘ ਚੈਅਰਮੈਨ ਨੇ ਕੀਤੀ ਸ਼ਿਰਕਤ ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਬਸਤੀ ਸ਼ੇਖ ਸਥਿਤ ਧਰਮਸ਼ਾਲਾ ਮੰਦਰ ਤੋਂ ਭਗਵਾਨ ਸ਼ਿਵ ਜੀ ਦੇ ਵਿਆਹ ਦੀ ਖੁਸ਼ੀ ’ਚ ਸ਼ਿਵ ਵਿਆਹ ਸ਼ੋਭਾ ਯਾਤਰਾ ਸਜਾਈ ਗਈ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰਕੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਧਾਰਮਿਕ ਸਮਾਗਮ ’ਚ ਵਾਰਡ ਨੰਬਰ 50 ਦੇ ਕੌਂਸਲਰ ਤੇ ਭਾਜਪਾ ਦੇ ਵਿਰੋਧੀ ਧਿਰ ਦੇ ਆਗੂ ਮਨਜੀਤ ਸਿੰਘ ਟੀਟੂ ਤੇ ਬਲਵਿੰਦਰ ਸਿੰਘ ਚੇਅਰਮੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼ੋਭਾ ਯਾਤਰਾ ਦੌਰਾਨ ਭਗਵਾਨ ਸ਼ਿਵ ਜੀ ਦੇ ਜੈਕਾਰਿਆਂ ਨਾਲ ਇਲਾਕਾ ਸ਼ਿਵਮਈ ਹੋ ਗਿਆ। ਸੰਗਤਾਂ ਨੇ ਸ਼ਰਧਾ ਨਾਲ ਸ਼ੋਭਾ ਯਾਤਰਾ ’ਚ ਭਾਗ ਲਿਆ ਤੇ ਭਗਵਾਨ ਸ਼ਿਵ ਜੀ ਅੱਗੇ ਸਰਬੱਤ ਦੇ ਭਲੇ ਤੇ ਇਲਾਕੇ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਰਵੀ ਖੁਰਾਣਾ, ਪ੍ਰਦੀਪ ਸ਼ਰਮਾ, ਮਨਦੀਪ ਖੁਰਾਣਾ, ਰਾਜ ਕੁਮਾਰ ਸੂਰੀ, ਰਾਕੇਸ਼ ਕੁਮਾਰ ਲਾਡੀ, ਬਾਲ ਕ੍ਰਿਸ਼ਨ ਸ਼ਰਮਾ, ਰਾਕੇਸ਼ ਨੈਨ ਤ੍ਰਿਵੇਦੀ, ਬਲਵਿੰਦਰ ਸਿੰਘ ਚੇਅਰਮੈਨ, ਜੀਵਨਜੋਤੀ ਟੰਡਨ, ਰਵਿੰਦਰ ਭੰਡਾਰੀ, ਸੁਰਿੰਦਰ ਸ਼ਰਮਾ, ਹੈਪੀ ਕੋਛੜ, ਹੈਪੀ ਸੇਖੜੀ, ਨਰਿੰਦਰ ਨੰਦਾ, ਪ੍ਰਦੀਪ ਧਾਮੀ, ਸੰਜੂ ਅਬਰੋਲ, ਮਿੱਕੀ ਅੰਬਾ, ਪੰਕਜ, ਸੋਨੂੰ ਬਾਬਾ, ਮੁਕੇਸ਼ ਸਿਆਲ, ਨਰਿੰਦਰ ਪਹਿਲਵਾਨ, ਮਨਵਿੰਦਰ ਸਿੰਘ ਨਿਹੰਗ ਤੇ ਪਵਨ ਕੁਮਾਰ ਸਮੇਤ ਹੋਰ ਕਈ ਪਤਵੰਤੇ ਸੱਜਣ ਤੇ ਸ਼ਰਧਾਲੂ ਹਾਜ਼ਰ ਸਨ।