- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਵ ਰਾਮ ਕਲਾ ਮੰਚ ਵੱਲੋਂ ਰਾਮਲੀਲਾ ਲਈ ਰਿਹਰਸਲਾਂ ਦੀ ਸ਼ੁਰੂਆਤ

ਸ਼ੈਲੀ, ਪੰਜਾਬੀ ਜਾਗਰਣ ਜਲੰਧਰ
ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮ ਲੀਲਾ ਕਮੇਟੀ, ਮਾਡਲ ਹਾਊਸ ਵੱਲੋਂ ਬੀਤੀ ਰਾਤ ਰਾਮਲੀਲਾ ਲਈ ਰਿਹਰਸਲਾਂ ਦੀ ਸ਼ੁਰੂਆਤ ਕੀਤੀ। ਪੰਡਿਤ ਮੇਘ ਰਾਜ ਸ਼ਾਸਤਰੀ ਵਲੋਂ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮਾਡਲ ਹਾਊਸ ਵਿੱਚ ਵਿਸ਼ੇਸ਼ ਮਹਿਮਾਨਾਂ ਦੀ ਮੌਜੂਦਗੀ ਵਿੱਚ ਪੂਰੇ ਵੈਦਿਕ ਰੀਤੀ ਰਿਵਾਜਾਂ ਨਾਲ ਪੂਜਾ ਕੀਤੀ ਗਈ। ਸੰਜੀਵ ਸ਼ਰਮਾ ਤੇ ਉਨ੍ਹਾਂ ਦੀ ਟੀਮ ਵੱਲੋਂ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਪੂਜਾ ਤੋਂ ਬਾਅਦ ਰਿਹਰਸਲਾਂ ਦੀ ਸ਼ੁਰੂਆਤ ਭਗਵਾਨ ਰਾਮ ਦੀ ਆਰਤੀ "ਸ਼੍ਰੀ ਰਾਜਾ ਰਾਮ ਚੰਦਰ ਕੀ ਜੈ ਮਨਾਓ ਅੱਜ" ਦੇ ਗਾਇਨ ਨਾਲ ਹੋਈ। ਪਹਿਲੇ ਦਿਨ ਕਲਾਕਾਰਾਂ ਨੂੰ ਵਿਸ਼ੇਸ਼ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਉਣ ਤੋਂ ਬਾਅਦ ਵਿਸ਼ੇਸ਼ ਦ੍ਰਿਸ਼ ਪੇਸ਼ ਕੀਤੇ ਗਏ। ਮੰਚ ਦੇ ਪ੍ਰਧਾਨ ਰਜਨੀਸ਼ ਕੁਮਾਰ ਨੇ ਦੱਸਿਆ ਕਿ ਰਾਮਲੀਲਾ 10 ਅਕਤੂਬਰ ਤੋਂ 18 ਅਕਤੂਬਰ ਤੱਕ ਮਾਡਲ ਹਾਊਸ ਦੇ ਦੁਸਹਿਰਾ ਗਰਾਊਂਡ ਵਿੱਚ ਆਯੋਜਿਤ ਕੀਤੀ ਜਾਵੇਗੀ। ਇਸ ਆਯੋਜਨ ਵਿਚ ਮੰਦਿਰ ਦੇ ਜਨਰਲ ਸਕੱਤਰ ਜਤਿੰਦਰ ਸ਼ਰਮਾ ਲੱਕੀ, ਕਾਂਗਰਸ ਦੇ ਵਾਰਡ ਪ੍ਰਧਾਨ ਵਿਕਰਮ ਸ਼ਰਮਾ, ਆਪ ਨੇਤਾ ਵਿਨੋਦ ਰੌਕਸੀ, ਭਾਜਪਾ ਦੇ ਵਾਰਡ ਇੰਚਾਰਜ ਹਰਿੰਦਰ ਸ਼ਰਮਾ, ਧਾਰਮਿਕ ਉਤਸਵ ਕਮੇਟੀ ਦੇ ਕਨਵੀਨਰ ਹੇਮੰਤ ਸ਼ਰਮਾ, ਵਿਨੈ ਸ਼ਰਮਾ, ਸ਼ਿਵ ਰਾਮ ਕਲਾ ਮੰਚ ਦੇ ਚੇਅਰਮੈਨ ਹਰਜੀਵਨ ਗੋਗਨਾ, ਪ੍ਰਧਾਨ ਅਤੇ ਡਾਇਰੈਕਟਰ ਰਜਨੀਸ਼ ਕੁਮਾਰ, ਜਨਰਲ ਸਕੱਤਰ ਕੁਲਵਿੰਦਰ ਸਿੰਘ ਹੀਰਾ, ਖਜ਼ਾਨਚੀ ਵਿਸ਼ਾਲ ਭੱਲਾ, ਸ਼ਿਵਮ ਕਾਲੀਆ, ਜਗਦੀਸ਼ ਬਿੱਟਾ, ਨਿਰਦੋਸ਼ ਕੁਮਾਰ, ਧੀਰਜ ਸਹਿਗਲ, ਕਾਰਤਿਕ (ਪ੍ਰੌਂਮਟ ਡਾਇਰੈਕਟਰ), ਅਮਨਦੀਪ ਹੈਰੀ, ਪ੍ਰਦੀਪ ਬੀਟੀ, ਸਚਿਤ ਸ਼ਰਮਾ, ਗੁਰਦਾਸ ਬੋਲੀਨਾ, ਅਸ਼ੋਕ ਜੋਦਰਾ, ਭਰਤ ਗੋਗਨਾ, ਮਨੀ, ਵਿਨੈ ਵਰਮਾ (ਸੰਗੀਤ ਡਾਇਰੈਕਟਰ), ਕਿਸ਼ੋਰ ਭਸੀਨ, ਰਾਜੇਸ਼ ਗੁਪਤਾ, ਕਰਨ ਆਨੰਦ, ਲਵੀ ਸਿੰਘ, ਸੁਨੀਲ ਬਰਾਰ, ਮਾਨਵ ਅਤੇ ਸ਼ੁਭਮ ਆਦਿ ਹਾਜ਼ਰ ਸਨ।