
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੰਦ ਨੂੰ ਪੂਰਨ ਸਹਿਯੋਗ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਪਾਰੀਆਂ ਨੂੰ ਕਰੇਗੀ ਅਪੀਲ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਇਕੱਤਰਤਾ ਅਮਰਜੀਤ ਸਿੰਘ ਕਿਸ਼ਨਪੁਰਾ ਪ੍ਰਧਾਨ ਜਲੰਧਰ ਸ਼ਹਿਰੀ ਦੀ ਪ੍ਰਧਾਨਗੀ ਹੇਠ ਵਿਖੇ ਹੋਈ, ਜਿਸ ’ਚ ਫੈਸਲਾ ਕੀਤਾ ਗਿਆ ਕਿ 21 ਅਗਸਤ ਦਾ ਜੋ ਪੰਜਾਬ ਬੰਦ ਦਾ ਸੱਦਾ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਸਮੂਹ ਸਿੱਖ ਰਾਜਨੀਤਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਹੈ, ਨੂੰ ਸਫਲ ਕਰਨ ਲਈ ਵੀਰਵਾਰ ਸ਼ਾਮ 5 ਵਜੇ ਭਗਤ ਸਿੰਘ ਚੌਕ ’ਚ ਸਾਰੇ ਵਰਕਰ ਤੇ ਆਗੂ ਇਕੱਤਰ ਹੋਣਗੇ ਤੇ ਸ਼ਹਿਰ ਦੇ ਬਾਜ਼ਾਰਾਂ ’ਚੋਂ ਲੰਘਦੇ ਹੋਏ ਸਹਿਯੋਗ ਲਈ ਬੇਨਤੀ ਕਰਨਗੇ। ਮੀਟਿੰਗ ’ਚ ਅਮਰਜੀਤ ਸਿੰਘ ਕਿਸ਼ਨਪੁਰ, ਮਹਿੰਦਰਪਾਲ ਸਿੰਘ ਬਿਨਾਂਕਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਹਰਜੀਤ ਕੌਰ ਤਲਵੰਡੀ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ,ਜਸਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਜਲੰਧਰ ਦਿਹਾਤੀ, ਜਰਨੈਲ ਸਿੰਘ ਗੜਦੀਵਾਲ ਮੈਂਬਰ ਵਰਕਿੰਗ ਕਮੇਟੀ, ਹਰਪ੍ਰੀਤ ਸਿੰਘ ਮੀਡੀਆ ਇੰਚਾਰਜ, ਜਸਵਿੰਦਰ ਸਿੰਘ ਜੱਸਾ, ਸਤਨਾਮ ਸਿੰਘ ਲਾਇਲ, ਜਸਵਿੰਦਰ ਸਿੰਘ ਕਾਕਾ, ਪਰਮਜੀਤ ਸਿੰਘ ਬਬਲੂ, ਕੁਲਵੰਤ ਸਿੰਘ ਸੋਨੀ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ ਲੰਮਾ ਪਿੰਡ, ਹਰਮਿੰਦਰ ਸਿੰਘ, ਚਰਨਜੀਤ ਸਿੰਘ ਬਿੱਟਾ, ਸਿੰਗਾਰਾ ਸਿੰਘ,ਇੰਦਰ ਸਿੰਘ, ਹਰਦੇਵ ਸਿੰਘ ਤੇ ਰਾਹੁਲ ਕੁਮਾਰ ਸ਼ਾਮਲ ਸਨ।