ਅਕਾਲੀ ਦਲ ਵਿਕਾਸ ਤੇ ਸਾਂਝੇ ਸੰਵਾਦ ਦਾ ਪ੍ਰਤੀਕ ਹੈ : ਕੇਐੱਸ ਮੱਖਣ
ਸ਼੍ਰੋਮਣੀ ਅਕਾਲੀ ਦਲ ਵਿਕਾਸ ਤੇ ਸਾਂਝੇ ਸੰਵਾਦ ਦਾ ਪ੍ਰਤੀਕ ਹੈ, ਹਮੇਸ਼ਾ ਪੰਜਾਬ ਦੇ ਹੱਕਾਂ ਦੀ ਵਕਾਲਤ ਕਰਦਾ ਹੈ - ਕੇਐੱਸ ਮੱਖਣ
Publish Date: Sat, 28 Mar 2026 09:07 PM (IST)
Updated Date: Sun, 29 Mar 2026 04:15 AM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਅਕਾਲੀ ਦਲ ਦੇ ਆਗੂ ਕੇਐੱਸ ਮੱਖਣ ਨੇ ਨਕੋਦਰ ’ਚ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਚੋਣ ਬਿਗਲ ਵਜਾ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤਿਆਰ ਰਹਿਣ। ਅਕਾਲੀ ਦਲ ਵਿਕਾਸ ਤੇ ਸਾਂਝੇ ਸੰਵਾਦ ਦਾ ਪ੍ਰਤੀਕ ਹੈ ਤੇ ਇਹ ਪੰਜਾਬ ਦੀ ਇਕ ਖੇਤਰੀ ਪਾਰਟੀ ਹੈ, ਜੋ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਵਕਾਲਤ ਕਰਦੀ ਹੈ। ਕਾਂਗਰਸ ਤੇ ਆਪ ਸਰਕਾਰਾਂ ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਸਰਕਾਰ ਤੇ ਮੌਜੂਦਾ ਆਪ ਸਰਕਾਰ ਦੇ ਪੰਜ ਸਾਲਾਂ ਦੇ ਕੰਮ ਤੋਂ ਨਾਖੁਸ਼ ਹਨ ਤੇ ਅਕਾਲੀ ਦਲ ਸਰਕਾਰ ਦੇ 10 ਸਾਲਾਂ ਦੇ ਵਿਕਾਸ ਨੂੰ ਯਾਦ ਕਰ ਰਹੇ ਹਨ ਤੇ 2027 ਦੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ ਤੇ ਉਨ੍ਹਾਂ ਨੂੰ ਅਕਾਲੀ ਦਲ ਤੋਂ ਟਿਕਟ ਮਿਲਣ ਦੀ ਉਮੀਦ ਹੈ। ਇਸ ਸਵਾਲ ਤੇ ਉਨ੍ਹਾਂ ਕਿਹਾ ਕਿ ਉਹ ਹਾਈਕਮਾਨ ਜੋ ਵੀ ਫੈਸਲਾ ਲਵੇਗਾ ਉਸਨੂੰ ਸਵੀਕਾਰ ਕਰਨਗੇ ਤੇ ਉਸ ਅਨੁਸਾਰ ਕੰਮ ਕਰਨਗੇ। ਮੌਜੂਦਾ ਆਪ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ ਜੋ ਪੂਰੇ ਨਹੀਂ ਕੀਤੇ, ਤੇ ਹੁਣ ਜਦੋਂ ਸਮਾਂ ਬੀਤ ਰਿਹਾ ਹੈ, ਤਾਂ ਉਨ੍ਹਾਂ ਨੇ ਝੂਠੇ ਵਾਅਦੇ ਕੀਤੇ ਹਨ। ਲੋਕ ਤੰਗ ਆ ਚੁੱਕੇ ਹਨ, ਉਹ ਨਸ਼ਿਆਂ ਨੂੰ ਰੋਕਣ ’ਚ ਅਸਫਲ ਰਹੇ ਹਨ, ਖੇਡਾਂ ਪਛੜ ਰਹੀਆਂ ਹਨ, ਤੇ ਕਾਨੂੰਨ ਵਿਵਸਥਾ ਵਿਗੜ ਰਹੀ ਹੈ। ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ, ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਤੇ ਫਿਰੌਤੀ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਲਕੇ ਦਾ ਪੂਰਾ ਗਿਆਨ ਹੈ, ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ ਤੇ ਲਗਾਤਾਰ ਆਊਟਰੀਚ ਮੁਹਿੰਮਾਂ ਚਲਾ ਰਹੇ ਹਨ, ਅਕਾਲੀ ਦਲ ਦੇ ਵਰਕਰਾਂ ਤੇ ਜਨਤਾ ਨਾਲ ਮਿਲ ਰਹੇ ਹਨ। ਵਰਕਰ ਅਤੇ ਜਨਤਾ ਉਤਸ਼ਾਹੀ ਹੈ, ਤੇ ਉਹ 2027 ਦੀ ਉਡੀਕ ਕਰ ਰਹੇ ਹਨ।