ਪਿੰਡ ਵਰਿਆਣਾ ’ਚ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਪਿੰਡ ਵਰਿਆਣਾ ਵਿਖੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ
Publish Date: Tue, 06 Oct 2026 08:34 PM (IST)
Updated Date: Tue, 06 Oct 2026 08:35 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ ਭਾਰਤ ਦੇ ਮਹਾਨ ਸਪੂਤ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ 119ਵਾਂ ਜਨਮਦਿਨ ਡੀਸੀ ਚੌਕ ਪਿੰਡ ਵਰਿਆਣਾ ਵਿਖੇ ਵਰਿਆਣਾ ਵੈਲਫੇਅਰ ਸੋਸਾਇਟੀ ਤੇ ਗ੍ਰਾਮ ਪੰਚਾਇਤ ਵਰਿਆਣਾ ਵੱਲੋਂ ਸਾਂਝੇ ਤੌਰ ’ਤੇ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਜਸਵਿੰਦਰ ਸਿੰਘ ਮਾਨ ਦੇ ਭਾਸ਼ਣ ਦੇ ਨਾਲ ਕੀਤੀ ਗਈ। ਉਨ੍ਹਾਂ ਤੋਂ ਬਾਅਦ ਸੁਸਾਇਟੀ ਦੇ ਸਪੋਕਸਮੈਨ ਚਰਨ ਦਾਸ ਸੰਧੂ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸੰਘਰਸ਼ ਤੇ ਜੀਵਨ ’ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੁਨੀਆਂ ਦਾ ਉਹ ਮਹਾਨ ਸਪੂਤ ਹੋਇਆ ਹੈ, ਜਿਸ ਨੇ ਫਾਂਸੀ ਦੀ ਸਜ਼ਾ ਸੁਣਨ ਤੋਂ ਬਾਅਦ ਕਿਹਾ ਸੀ “ਤੇਗੋਂ ਕੇ ਸਾਏ ਮੇਂ ਹਮ ਪਲ ਕਰ ਜਵਾਂ ਹੂਏ ਹੈਂ, ਇਕ ਖੇਲ ਜਾਣਤੇ ਹੈ ਫਾਂਸੀ ਪੇ ਝੁਲ ਜਾਣਾ”। ਉਨ੍ਹਾਂ ਕਿਹਾ ਸ਼ਹੀਦ ਭਗਤ ਸਿੰਘ ਦੀ ਲਾਸਾਨੀ ਸ਼ਹਾਦਤ ਦੇਸ਼ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਸਦੀਆਂ ਤੱਕ ਪ੍ਰੇਰਿਤ ਕਰਦੀ ਰਹੇਗੀ। ਨਸ਼ਾ ਮੁਕਤੀ ਮੋਰਚਾ ਜਲੰਧਰ ਦਿਹਾਤੀ ਦੇ ਪ੍ਰਧਾਨ ਅਜੇ ਭੀਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ’ਚ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਸਾਡਾ ਮਕਸਦ ਸ਼ਹੀਦਾਂ ਦੇ ਦੱਸੇ ਰਾਹ ’ਤੇ ਚੱਲਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਉਨ੍ਹਾਂ ਨੇ ਵਰਿਆਣਾ ਕ੍ਰਿਕਟ ਕਲੱਬ ਦੇ ਨੌਜਵਾਨਾਂ ਨੂੰ ਕ੍ਰਿਕਟ ਕਿੱਟਾਂ ਵੀ ਵੰਡੀਆਂ। ਉਨ੍ਹਾਂ ਤੋਂ ਬਾਅਦ ਵਰਿਆਣਾ ਦੇ ਸਰਪੰਚ ਸਿਮਰਨਜੀਤ ਕੌਰ ਘੁੰਮਣ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਜੇਕਰ ਅੱਜ ਅਸੀਂ ਖੁੱਲ੍ਹੀ ਆਬ ਓ ਹਵਾ ’ਚ ਜੀਅ ਰਹੇ ਹਾਂ ਤਾਂ ਇਹ ਇਨਾਂ ਮਹਾਨ ਸ਼ਹੀਦਾਂ ਦੀ ਹੀ ਬਦੌਲਤ ਹੈ। ਵਰਿਆਣਾ ਵੈਲਫੇਅਰ ਸੋਸਾਇਟੀ ਦੇ ਉਪ ਪ੍ਰਧਾਨ ਮਨੋਹਰ ਭਾਰਦਵਾਜ ਜਿਨ੍ਹਾਂ ਦੀ ਪ੍ਰਧਾਨਗੀ ’ਚ ਇਹ ਸਮਾਗਮ ਹੋਇਆ, ਨੇ ਆਪਣੇ ਸੰਬੋਧਨ ’ਚ ਕਿਹਾ ਸ਼ਹੀਦ ਭਗਤ ਸਿੰਘ ਕਿਸੇ ਜ਼ਾਤ ਧਰਮ, ਰੰਗ, ਨਸਲ ਦਾ ਨਾਮ ਨਹੀਂ ਹੈ। ਭਗਤ ਸਿੰਘ ਇਕ ਸੋਚ ਹੈ ਤੇ ਇਸ ਸੋਚ ਨਾਲ ਹੀ ਦੇਸ਼ ਤਰੱਕੀ ਕਰ ਸਕਦਾ ਹੈ। ਸੁਭਾਸ਼ ਸ਼ਰਮਾ ਤੇ ਸ਼ਰਨਜੀਤ ਸਿੰਘ ਚੀਮਾ ਨੇ ਵੀ ਸ਼ਹੀਦਾਂ ਨੂੰ ਯਾਦ ਕਰਦਿਆਂ ਵਿਚਾਰ ਪੇਸ਼ ਕੀਤੇ ਤੇ ਗੌਤਮ ਸੰਧੂ ਨੇ ਇਕ ਗੀਤ ਨਾਲ ਆਪਣੀ ਹਾਜ਼ਰੀ ਲਗਵਾਈ। ਇਸ ਸਮਾਗਮ ’ਚ ਸਤਨਾਮ ਸਿੰਘ ਚੌਹਾਨ ਕੈਸ਼ੀਅਰ ਵਰਿਆਣਾ ਵੈਲਫੇਅਰ ਸੋਸਾਇਟੀ, ਗੁਰਜੀਤ ਸਿੰਘ ਔਲਖ ਤੇ ਜਤਿੰਦਰ ਸਿੰਘ ਮੈਂਬਰ ਪੰਚਾਇਤ, ਲਖਵਿੰਦਰ ਸਿੰਘ ਲੱਕੀ, ਦਵਿੰਦਰ ਖਹਿਰਾ, ਜੋਹਰੀ ਲਾਲ, ਰੋਸ਼ਨ ਲਾਲ, ਨੀਲਮ ਸੰਧੂ, ਸਵਿਤਾ ਸੰਧੂ, ਬੱਬੂ, ਸਾਹਿਬ ਸਿੰਘ, ਸੁਨੈਣਾ ਤੇ ਵਰਿਆਣਾ ਕ੍ਰਿਕਟ ਕਲੱਬ ਦੇ ਮੈਂਬਰਾਂ ਨੇ ਸਮਾਗਮ ’ਚ ਹਿੱਸਾ ਲਿਆ ਸਟੇਜ ਸਕੱਤਰ ਦੀ ਭੂਮਿਕਾ ਡਾ. ਮਹਿੰਦਰ ਸੰਧੂ ਨੇ ਬਾਖੂਬੀ ਨਿਭਾਈ।