ਦਿਨੇਸ਼ ਔਲਖ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਦਿਨੇਸ਼ ਔਲਖ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ
Publish Date: Mon, 02 Nov 2026 10:16 PM (IST)
Updated Date: Mon, 02 Nov 2026 10:17 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ ਸਪੀਡ ਰਿਕਾਰਡਸ ਮਿਊਜ਼ਿਕ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ, ਜਿਸ ਦੀ ਬੱਸ ਸਟੈਂਡ ਫਲਾਈਓਵਰ ਤੇ ਇੱਕ ਦਰਦਨਾਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ ਦੇ ਘਰ ਦੁਖ ਸਾਂਝਾ ਕਰਨ ਲਈ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਪਹੁੰਚੇ। ਜਿਨਾਂ ਵਿੱਚ ਯੋਯੋ ਹਨੀ ਸਿੰਘ ਜਿਸ ਦਾ ਮ੍ਰਿਤਕ ਦਿਵਿਤ ਔਲਖ ਭਤੀਜਾ ਲੱਗਦਾ ਸੀ ਜਦ ਦਿਨੇਸ਼ ਔਲਖ ਦੇ ਘਰ ਪਹੁੰਚਿਆ ਤਾਂ ਉਹਨਾਂ ਦੇ ਗਲੇ ਲੱਗ ਕੇ ਫੁੱਟ-ਫੁੱਟ ਕੇ ਰੋਇਆ। ਦਿਵਿਤ ਔਲਖ ਦਾ ਅੰਤਿਮ ਸੰਸਕਾਰ ਮੰਗਲਵਾਰ, 3 ਨਵੰਬਰ ਨੂੰ ਦੁਪਹਿਰ 1:00 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ਕਿਉਂਕਿ ਦਿਵਿਤ ਦਾ ਭਰਾ ਮਨਨ ਵਿਦੇਸ਼ ਵਿੱਚ ਰਹਿੰਦਾ ਹੈ ਜੋ ਕਿ ਮੰਗਲਵਾਰ ਸਵੇਰੇ ਹੀ ਜਲੰਧਰ ਪਹੁੰਚੇਗਾ ਜਿਸ ਤੋਂ ਬਾਅਦ ਪਰਿਵਾਰ ਨੇ ਅੰਤਿਮ ਸੰਸਕਾਰ ਮੰਗਲਵਾਰ ਨੂੰ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ, ਪਰਿਵਾਰ ਆਪਣੇ ਨੌਜਵਾਨ ਪੁੱਤਰ ਦੇ ਵਿਛੋੜੇ ਕਾਰਨ ਡੂੰਘੇ ਸਦਮੇ ਵਿੱਚ ਹੈ। ਦਿਵਿਤ ਦੇ ਦੇਹਾਂਤ ਦੀ ਖ਼ਬਰ ਮਿਲਣ ਤੋਂ ਬਾਅਦ, ਪੰਜਾਬੀ ਸੰਗੀਤ ਜਗਤ ਦੀਆਂ ਕਈ ਨਾਮਵਰ ਹਸਤੀਆਂ ਨੇ ਪਰਿਵਾਰ ਨਾਲ ਮੁਲਾਕਾਤ ਕਰਕੇ ਹਮਦਰਦੀ ਪ੍ਰਗਟਾਈ ਹੈ। ਸੋਮਵਾਰ ਨੂੰ, ਮਸ਼ਹੂਰ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ, ਦਿਵਿਤ ਦੇ ਪਿਤਾ ਦਿਨੇਸ਼ ਔਲਖ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਦੁੱਖ ਦੇ ਮਾਰੇ ਦਿਨੇਸ਼ ਔਲਖ, ਹਨੀ ਸਿੰਘ ਨੂੰ ਗਲ ਲਗਾ ਕੇ ਫੁੱਟ-ਫੁੱਟ ਕੇ ਰੋ ਪਏ। ਹਨੀ ਸਿੰਘ ਨੇ ਉਨ੍ਹਾਂ ਨੂੰ ਢਾਰਸ ਬੰਨ੍ਹਾਈ ਅਤੇ ਪਰਿਵਾਰ ਨੂੰ ਇਸ ਬੇਹੱਦ ਔਖੇ ਸਮੇਂ ਵਿੱਚ ਹੌਂਸਲਾ ਰੱਖਣ ਲਈ ਕਿਹਾ। ਉੱਥੇ ਮੌਜੂਦ ਲੋਕ ਵੀ ਭਾਵੁਕ ਹੋ ਗਏ ਅਤੇ ਕਈਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। -- ਹਾਦਸੇ ਦੌਰਾਨ ਮ੍ਰਿਤਕਾ ਦੇ ਨਾਲ ਮੌਜੂਦ ਦੋਸਤ ਵੀ ਪਹੁੰਚੇ ਦੁੱਖ ਸਾਂਝਾ ਕਰਨ ਜਦ ਫਲਾਈ ਓਵਰ ਉੱਪਰ ਇਹੀ ਹਾਦਸਾ ਵਾਪਰਿਆ ਉਸ ਵੇਲੇ ਮ੍ਰਿਤਕ ਦੋਵੇਂ ਦੋਸਤਾਂ ਦੇ ਨਾਲ ਤਿੰਨ ਹੋਰ ਦੋਸਤ ਵੀ ਸਨ ਜੋ ਕਿ ਜਨਮਦਿਨ ਦੀ ਪਾਰਟੀ ਤੋਂ ਬਾਅਦ ਵਾਪਸ ਆਪਣੇ ਆਪਣੇ ਘਰ ਪਰਤ ਰਹੇ ਸਨ। ਦਿਨੇਸ਼ ਔਲਖ ਦੇ ਪੁੱਤਰ ਅਤੇ ਪਪੀ ਸਵੀਟ ਸ਼ਾਪ ਦੇ ਮਾਲਿਕ ਦੇ ਪੁੱਤਰ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤਿੰਨੋ ਦੋਸਤ ਜ਼ਖਮੀ ਹੋ ਗਏ ਸਨ। ਹਾਦਸੇ ਤੋਂ ਬਾਅਦ ਤਿੰਨੇ ਦੋਸਤ ਮੌਕੇ ਤੋਂ ਚਲੇ ਗਏ ਸਨ। ਉਹ ਤਿੰਨੇ ਦੋਸਤ ਸੋਮਵਾਰ ਨੂੰ ਆਪਣੇ ਦੋਸਤਾਂ ਦੀ ਮੌਤ ਦਾ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਘਰ ਪਹੁੰਚੇ ਸਨ ਉਸ ਵੇਲੇ ਤਿੰਨਾਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। -- ਸੰਗੀਤ ਜਗਤ ਦੀਆਂ ਹਸਤੀਆਂ ਵੱਲੋਂ ਪਰਿਵਾਰ ਨਾਲ ਮੁਲਾਕਾਤ ਦਿਵਿਤ ਦੀ ਅਚਾਨਕ ਮੌਤ ਨੇ ਪੰਜਾਬੀ ਸੰਗੀਤ ਜਗਤ ਵਿੱਚ ਸਦਮੇ ਅਤੇ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਜਾ ਕੇ ਦਿਨੇਸ਼ ਔਲਖ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਹਮਦਰਦੀ ਪ੍ਰਗਟਾਈ। ਇਸ ਤੋਂ ਇਲਾਵਾ, ਗਾਇਕ ਰੇਸ਼ਮ ਸਿੰਘ ਅਨਮੋਲ, ਪੁਖ ਰਾਜ ਭੱਲਾ, ਜਸਵੀਰ ਜੱਸੀ, ਪ੍ਰੀਤ ਹਰਪਾਲ ਗੁਰਤੇਜ ਅਖਤਰ,ਕੁਲਵਿੰਦਰ ਕੈਲੀ, ਰਾਏ ਜੁਝਾਰ, ਹਰਬੀ ਸੰਘਾ ਸਮੇਤ ਕਈ ਹੋਰ ਕਲਾਕਾਰਾਂ ਨੇ ਵੀ ਪਰਿਵਾਰ ਕੋਲ ਪਹੁੰਚ ਕੇ ਦਿਵਿਤ ਦੇ ਦੇਹਾਂਤ ਤੇ ਦੁੱਖ ਪ੍ਰਗਟਾਇਆ। ਜ਼ਿਕਰਯੋਗ ਹੈ ਕਿ ਪੁਲਿਸ ਲਾਈਨ ਦੇ ਫਲਾਈਓਵਰ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਿਵਿਤ ਔਲਖ ਅਤੇ ਉਸਦੇ ਦੋਸਤ ਆਰਵ ਤਲਵਾਰ ਦੀ ਮੌਤ ਹੋ ਗਈ। ਇਹ ਦੋਵੇਂ ਦੋਸਤ ਆਪਣੇ ਤਿੰਨ ਹੋਰ ਦੋਸਤਾਂ ਨਾਲ ਇੱਕ ਜਨਮਦਿਨ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਰ ਰਾਹੀਂ ਵਾਪਸ ਆ ਰਹੇ ਸਨ, ਜਦੋਂ ਫਲਾਈਓਵਰ ’ਤੇ ਉਨ੍ਹਾਂ ਦੀ ਗੱਡੀ ਇੱਕ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਇਸ ਦੁਖਾਂਤ ਨੇ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਤਬਾਹ ਕਰ ਦਿੱਤੀਆਂ ਹਨ।