ਨਰ ਸੇਵਾ ਹੀ ਨਰਾਇਣ ਸੇਵਾ ਹੈ : ਅਤੁਲ ਭਗਤ
ਨਰ ਸੇਵਾ ਹੀ ਨਰਾਇਣ ਸੇਵਾ ਹੈ : ਅਤੁਲ ਭਗਤ
Publish Date: Sun, 29 Mar 2026 07:22 PM (IST)
Updated Date: Sun, 29 Mar 2026 07:23 PM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਐਤਵਾਰ ਨੂੰ ਸ਼ਾਂਤੀ ਚੈਰੀਟੇਬਲ ਡਿਸਪੈਂਸਰੀ ਅਵਤਾਰ ਨਗਰ ਰੋਡ ਗਲੀ ਨੰਬਰ 13 ਸੰਤ ਨਗਰ ਬਸਤੀ ਸ਼ੇਖ ਵਿਖੇ ਮੁਫ਼ਤ ਅੱਖਾਂ ਤੇ ਦੰਦਾਂ ਦਾ ਚੈੱਕਅਪ ਕੈਂਪ ਲਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਸਪੁੱਤਰ ਅਤੁਲ ਭਗਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਪ੍ਰਿੰਸ ਅੱਤਰੀ, ਡਾ. ਪਲਕ ਆਨੰਦ ਦੰਦਾਂ ਦੇ ਮਾਹਿਰ, ਡਾ. ਰਿੰਕੂ ਜਸਵਾਲ, ਡਾ. ਸਪਨਾ ਸ਼ਰਮਾ, ਡਾ. ਸ਼ਿਵਾਲੀ, ਡਾ. ਪ੍ਰਭਪ੍ਰੀਤ ਕੌਰ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਅਤੁਲ ਭਗਤ ਨੇ ਕਿਹਾ ਕਿ ਅੱਜ ਦੇ ਭੌਤਿਕਵਾਦੀ ਯੁੱਗ ’ਚ ਅਜਿਹੇ ਕੈਂਪ ਲਾਉਣਾ ਇਕ ਬਹੁਤ ਹੀ ਮਾਨਵੀ ਤੇ ਨੇਕ ਕੰਮ ਹੈ, ਅਜਿਹੇ ਕੈਂਪ ਲੋੜਵੰਦ ਤੇ ਜ਼ਰੂਰਤਮੰਦ ਲੋਕਾਂ ਲਈ ਲਾਹੇਵੰਦ ਸਾਬਤ ਹੁੰਦੇ ਹਨ। ਨਰ ਸੇਵਾ ਹੀ ਨਾਰਾਇਣ ਸੇਵਾ ਹੈ ਉਨ੍ਹਾਂ ਸ਼ਾਂਤੀ ਚੈਰੀਟੇਬਲ ਡਿਸਪੈਂਸਰੀ ਦੀ ਸੰਸਥਾਪਕ ਸ਼ਿਵ ਭਗਤ ਵੱਲੋਂ ਸਮੇਂ-ਸਮੇਂ ’ਤੇ ਕੀਤੇ ਜਾ ਰਹੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਸਮੇਂ-ਸਮੇਂ ’ਤੇ ਲਾਉਣ ਨਾਲ ਗ਼ਰੀਬ ਲੋਕ ਮੁਫ਼ਤ ਡਾਕਟਰੀ ਇਲਾਜ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ 170 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰ ਕੇ ਮੁਫ਼ਤ ਦਵਾਈਆਂ ਦੇ ਨਾਲ-ਨਾਲ ਐਨਕਾਂ ਵੀ ਮੁਫ਼ਤ ਦਿੱਤੀਆਂ ਗਈਆਂ। ਸੰਸਥਾ ਦੇ ਸੰਸਥਾਪਕ ਸ਼ਿਵ ਭਗਤ ਨੇ ਕਿਹਾ ਕਿ ਸ਼ਾਂਤੀ ਚੈਰੀਟੇਬਲ ਡਿਸਪੈਂਸਰੀ ਵੱਲੋਂ ਸਮੇਂ-ਸਮੇਂ ’ਤੇ ਅਜਿਹੇ ਕੈਂਪ ਲਾਏ ਜਾਂਦੇ ਹਨ ਤਾਂ ਜੋ ਲੋੜਵੰਦ ਲੋਕ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ। ਇਸ ਮੌਕੇ ਰੋਜ਼ੀ ਅਰੋੜਾ, ਰਾਹੁਲ ਚਤੁਰਥ, ਪਿੰਕੀ ਜੁਲਕਾ ਸੁਰਿੰਦਰ ਬੱਬਰ, ਕੌਂਸਲਰ ਪਤੀ ਸੁਦੇਸ਼ ਭਗਤ, ਸੌਰਵ ਸੇਠ, ਮੁਕੇਸ਼ ਸੇਠੀ, ਸਾਹਿਲ ਭਗਤ, ਸੁਰਜਨ ਭਗਤ, ਸੱਤਪਾਲ ਆਦਿ ਮੌਜੂਦ ਸਨ।