- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਨੀਅਰ ਡਿਪਟੀ ਮੇਅਰ ਨੇ ਰੋਡ ਸਵੀਪਿੰਗ ਮਸ਼ੀਨ ਦੀ ਕਾਰਜ ਪ੍ਰਣਾਲੀ ਤੇ ਕੀਤਾ ਇਤਰਜਾ ਤੇ ਸੰਯੁਕਤ ਕਮਿਸ਼ਨਰ ਨੇ ਕੀਤੀ ਚੈਕਿੰਗ

-ਸੰਯੁਕਤ ਕਮਿਸ਼ਨ ਨੇ ਕਾਰਜ ਪ੍ਰਣਾਲੀ ਦਾ ਲਿਆ ਜਾਇਜ਼ਾ
-ਸੜਕਾਂ ਦੀ ਸਫਾਈ ਸਹੀ ਤਰੀਕੇ ਨਾਲ ਕਰਵਾਉਣ ਦੀ ਹਦਾਇਤ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਰਾਮਾ ਮੰਡੀ ਦੇ ਡਿਵਾਈਡਰ ਦੇ ਆਸ ਪਾਸ ਰੋਡ ਸਵੀਪਿੰਗ ਮਸ਼ੀਨ ਦਾ ਕੰਮ ਤਸੱਲੀ ਬਖਸ਼ ਨਾ ਹੋਣ ’ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਇਤਰਾਜ਼ ਪ੍ਰਗਟਾਇਆ ਹੈ। ਇਸ ਸਬੰਧੀ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਨੇ ਮੌਕਾ ਦੇਖਿਆ ਤੇ ਕਿਹਾ ਕਿ ਰੋਡ ਸਵੀਪਿੰਗ ਮਸ਼ੀਨ ’ਤੇ ਨਗਰ ਨਿਗਮ ਇੰਨੀ ਰਕਮ ਖਰਚ ਕਰਦੀ ਹੈ ਪਰ ਸਫਾਈ ਨਾਂ ਦੇ ਬਰਾਬਰ ਹੈ। ਇਸ ਮੌਕੇ ’ਤੇ ਮੌਜੂਦ ਕੌਂਸਲਰਾਂ ਵਿੱਕੀ ਤੁਲਸੀ ਤੇ ਅਮਨਦੀਪ ਟੀਨੂੰ, ਨਗਰ ਨਿਗਮ ਦੇ ਐੱਸਡੀਓ ਤੇ ਜੇਈ ਤੇ ਹੋਰ ਲੋਕ ਵੀ ਮੌਜੂਦ ਸਨ। ਇਸ ਦੌਰਾਨ ਲੋਕਾਂ ਨੇ ਕਿਹਾ ਕਿ ਰੋਡ ਸਵੀਪਿੰਗ ਮਸ਼ੀਨ ਨਾਲੋਂ ਤਾਂ ਝਾੜੂ ਨਾਲ ਸਫਾਈ ਕੀਤੀ ਵਧੇਰੇ ਚੰਗੀ ਹੈ। ਇਸ ਲਈ ਰੋਡ ਸਵੀਪਿੰਗ ਮਸ਼ੀਨ ਦੀ ਕਾਰਗੁਜ਼ਾਰੀ ’ਤੇ ਨਿਗਰਾਨੀ ਰੱਖਣ ਅਤੇ ਇਸ ਦੇ ਕੰਮ ’ਚ ਸੁਧਾਰ ਕਰਨ ਦੀ ਜ਼ਰੂਰਤ ਹੈ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਸਿਰਫ ਰਾਮਾ ਮੰਡੀ ਡਿਵਾਈਡਰ ਦੀ ਗੱਲ ਨਹੀਂ ਹੈ, ਸਗੋਂ ਇਹ ਤਾਂ ਸਾਰੇ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਦਾ ਮਾਮਲਾ ਹੈ। ਇਸ ਲਈ ਰੋਡ ਸਵੀਪਿੰਗ ਮਸ਼ੀਨ ਰਾਹੀਂ ਕੀਤੀ ਜਾ ਰਹੀ ਸਫਾਈ ਦੀ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ ਤੇ ਕੰਮ ਪਾਰਦਰਸ਼ਤਾ ਨਾਲ ਹੋਣਾ ਚਾਹੀਦਾ ਹੈ।